ਪਾਕਿ ਤੋਂ ਫ਼ਿਰੋਜ਼ਪੁਰ ਸਰਹੱਦ ''ਤੇ ਆ ਰਹੇ ਡਰੋਨ ''ਤੇ BSF ਨੇ ਕੀਤੀ ਫਾਈਰਿੰਗ, ਇਕ ਚੀਨੀ ਡਰੋਨ ਬਰਾਮਦ
Saturday, Dec 09, 2023 - 10:55 AM (IST)

ਫ਼ਿਰੋਜ਼ਪੁਰ (ਕੁਮਾਰ)- ਫ਼ਿਰੋਜ਼ਪੁਰ ਰਾਤ ਦੇਰ ਕਰੀਬ 10:10 ਵਜੇ ਭਾਰਤ-ਪਾਕਿ ਸਰਹੱਦ 'ਤੇ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਪਿੰਡ ਮਬੋਕੇ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਡਰੋਨ ਆਉਂਦਾ ਦੇਖਿਆ, ਜਿਸ ਨੂੰ ਰੋਕਣ ਲਈ ਬੀ.ਐੱਸ.ਐੱਫ ਦੇ ਜਵਾਨਾਂ ਨੇ ਉਸ 'ਤੇ ਫਾਈਰਿੰਗ ਕੀਤੀ।
ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਬੀ.ਐੱਸ.ਐੱਫ ਵੱਲੋਂ ਇਸ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ ਅਤੇ ਅੱਜ ਸਵੇਰੇ 7:25 ਵਜੇ ਦੇ ਕਰੀਬ ਸਰਚ ਅਭਿਆਨ ਦੌਰਾਨ ਫਿਰੋਜ਼ਪੁਰ ਦੇ ਸਰਹਦੀ ਪਿੰਡ ਰੋਹੇਲਾ ਹਾਜੀ ਦੇ ਖੇਤਾਂ ਵਿੱਚੋਂ ਇੱਕ ਹੋਲਡ ਅਤੇ ਮਕੈਨਿਜ਼ਮ ਦੇ ਨਾਲ ਛੋਟਾ ਡਰੋਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਹ ਚੀਨ ਦਾ ਬਣਿਆ ਕਵਾਡਕਾਪਟਰ ਡਰੋਨ ਹੈ। ਬੀ.ਐੱਸ.ਐੱਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਾਰ ਫਿਰ ਨਸ਼ਾ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਯੂਕੇ ਦੇ ਨਵੇਂ ਵੀਜ਼ਾ ਨਿਯਮਾਂ ਨਾਲ ਪੰਜਾਬ 'ਚ ਕਾਨਟਰੈਕਟ ਵਿਆਹਾਂ 'ਤੇ ਪੈ ਸਕਦੈ ਵੱਡਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8