ਬੀ.ਐੱਸ.ਐੱਫ. ਦੀ ਵੱਡੀ ਕਾਰਵਾਈ, ਪਾਕਿਸਤਾਨ ਤੋਂ ਆਇਆ ਵੱਡਾ ਡ੍ਰੋਨ ਸੁੱਟਿਆ

Sunday, Oct 15, 2023 - 04:32 PM (IST)

ਬੀ.ਐੱਸ.ਐੱਫ. ਦੀ ਵੱਡੀ ਕਾਰਵਾਈ, ਪਾਕਿਸਤਾਨ ਤੋਂ ਆਇਆ ਵੱਡਾ ਡ੍ਰੋਨ ਸੁੱਟਿਆ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਖੇਤਾਂ 'ਚੋਂ ਇਕ ਪਾਕਿਸਤਾਨੀ ਡ੍ਰੋਨ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੀ ਬੀ.ਓ.ਪੀ. ਗੱਟੀ ਹਯਾਤ ਇਲਾਕੇ 'ਚੋਂ ਬੀ.ਐੱਸ.ਐੱਫ. ਨੇ ਖੇਤਾਂ 'ਚੋਂ ਇਕ ਵੱਡਾ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਐੱਸ.ਐੱਫ. ਫਿਰੋਜ਼ਪੁਰ ਦੀ 155 ਬਟਾਲੀਅਨ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਹ ਡ੍ਰੋਨ ਖੇਤਾਂ 'ਚ ਡਿਗ ਗਿਆ ਸੀ।

ਇਹ ਵੀ ਪੜ੍ਹੋ : ਵਟਸਐਪ ਕਾਲ ਕਰ ਕੇ ਮੰਗੀ 50 ਲੱਖ ਦੀ ਫਿਰੌਤੀ, ਪੈਸੇ ਨਾ ਦੇਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਇਸ ਦੀ ਸੂਚਨਾ ਇਕ ਕਿਸਾਨ ਨੇ ਤੁਰੰਤ ਹੀ ਬੀ.ਐੱਸ.ਐੱਫ. ਨੂੰ ਦੇ ਦਿੱਤੀ ਸੀ। ਬੀ.ਐੱਸ.ਐੱਫ. ਨੇ ਡ੍ਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਪੂਰੇ ਇਲਾਕੇ 'ਚ ਸਰਚ ਅਭਿਆਨ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News