ਜ਼ਹਿਰਮੁਕਤ ਖੇਤੀ ਲਈ ਵੱਡਾ ਉਪਰਾਲਾ, ਸਸਤੇ ਭਾਅ ਮਿਲੇਗਾ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਨਿੰਮ ਤੋਂ ਬਣਿਆ ਕੀਟਨਾਸ਼ਕ
Monday, Aug 07, 2023 - 02:07 PM (IST)

ਚੰਡੀਗੜ੍ਹ- ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਕਿਸਾਨਾਂ ਤੋਂ ਲੈ ਕੇ ਸਰਕਾਰ ਤੱਕ ਪ੍ਰੇਸ਼ਾਨੀ ਬਣੀ ਹੋਈ ਹੈ। ਬਹੁਤੇ ਕਿਸਾਨ ਇਸ ਨੂੰ ਖੇਤਾਂ 'ਚ ਹੀ ਸਾੜ ਦਿੰਦੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਜੁਰਮਾਨਾ ਤੱਕ ਲਗਾਉਂਦੀ ਹੈ ਪਰ ਇਸ ਦਾ ਕੋਈ ਸਥਾਈ ਹੱਲ ਨਹੀਂ ਹੁੰਦਾ। ਹੁਣ ਪਰਾਲੀ ਅਤੇ ਨਾੜ ਦੇ 'ਬ੍ਰਾਊਨ ਗੋਲਡ' ਅਤੇ ਨਿੰਮ ਦੇ ਮਿਸ਼ਰਣ ਨਾਲ ਬਣੇ ਕੀਟਨਾਸ਼ਕ ਫ਼ਸਲ 'ਤੇ ਲੱਗਣ ਵਾਲੇ ਕੀੜਿਆਂ ਤੋਂ ਛੁਟਕਾਰਾ ਦਿਵਾਗੇ। ਇਸ ਕੀਟਨਾਸ਼ਕ ਨੂੰ ਮੋਹਾਲੀ ਦੇ ਸੈਂਟਰ ਆਫ਼ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ ਦੀ ਡਾ. ਜਇਤਾ ਭੌਮਿਕ ਅਤੇ ਉਨ੍ਹਾਂ ਦੀ ਟੀਮ ਨੇ ਦੋ ਸਾਲ 'ਚ ਕੀਤਾ ਹੈ। ਇਹ ਮਾਰਕਿਟ 'ਚ ਸਸਤੇ ਭਾਅ ਮਿਲ ਜਾਂਦਾ ਹੈ। ਇਸ ਨੈਨੋ ਬਾਇਓਪੈਸਟੀਸਾਈਡ ਦੀ ਤਕਨੀਕ ਦਾ ਪੇਟੈਂਟ ਫਾਈਲ ਕੀਤਾ ਗਿਆ ਹੈ ਅਤੇ ਤਕਨਾਲੋਜੀ ਦਾ ਤਬਾਦਲਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ
ਕਿਸਾਨ ਕਿਉਂ ਸਾੜਦੇ ਹਨ ਰਹਿੰਦ-ਖੂੰਹਦ
ਕਿਸਾਨ ਝੋਨੇ-ਕਣਕ ਦੀ ਰਹਿੰਦ-ਖੂੰਹਦ ਨੂੰ ਇਸ ਲਈ ਅੱਗ ਲਗਾ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਅਗਲੀ ਫ਼ਸਲ ਦੀ ਕਾਹਲੀ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ, ਸਗੋਂ ਜ਼ਮੀਨ ਦੇ ਕਮਜ਼ੋਰ ਹੋਣ ਕਾਰਨ ਝਾੜ 'ਚ ਵੀ ਕਮੀ ਆਉਂਦੀ ਹੈ।
ਦੇਸ਼ 'ਚ 550 ਲੱਖ ਟਨ ਨਿਕਲਦੀ ਹੈ ਫਸਲਾਂ ਦੀ ਰਹਿੰਦ-ਖੂੰਹਦ
ਪੰਜਾਬ 'ਚ 51 ਮਿਲੀਅਨ ਟਨ ਅਤੇ ਹਰਿਆਣਾ 'ਚ 22 ਮਿਲੀਅਨ ਟਨ ਪਰਾਲੀ ਨਿਕਲਦੀ ਹੈ। ਯੂਪੀ ਵਿੱਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਹੈ। ਇੱਕ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ, 1.2 ਕਿਲੋ ਸਲਫਰ ਅਤੇ ਜੈਵਿਕ ਕਾਰਬਨ ਦਾ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਬੀਅਰ ਪੀ ਰਹੇ ਲੋਕਾਂ ਨੇ ਢਾਬੇ ’ਤੇ ਕੀਤਾ ਹੰਗਾਮਾ, ਇਤਰਾਜ਼ ਕਰਨ ’ਤੇ ਬਿਜਲੀ ਸਪਲਾਈ ਕਰ ਦਿੱਤੀ ਬੰਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8