ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਲੜਕੇ ਦੀ ਮੌਤ

11/19/2020 2:53:51 PM

ਭਵਾਨੀਗੜ੍ਹ(ਵਿਕਾਸ, ਸੰਜੀਵ): ਬੀਤੇ ਦਿਨੀਂ ਇਕ ਸਕੂਟਰੀ ਤੇ ਮੋਟਰਸਾਈਕਲ ਵਿਚਕਾਰ ਵਾਪਰੇ ਹਾਦਸੇ 'ਚ ਜਖ਼ਮੀ ਹੋਏ ਮੋਟਸਾਈਕਲ ਸਵਾਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਹਾਦਸੇ ਸਬੰਧੀ ਮੋਹਨ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਆਈ.ਏ.ਐੱਲ. ਫੈਕਟਰੀ ਘਾਬਦਾਂ ਵਿਖੇ ਬਤੌਰ ਬੱਸ ਡਰਾਈਵਰ ਨੌਕਰੀ ਕਰਦਾ ਹੈ, ਬੀਤੇ ਮੰਗਲਵਾਰ ਉਹ ਕਿਸੇ ਕੰਮਕਾਰ ਦੇ ਸਬੰਧ 'ਚ ਪਿੰਡ ਆਲੋਅਰਖ ਆਇਆ ਸੀ ਤੇ ਉਹ ਅਪਣਾ ਪੈਸਿਆਂ ਵਾਲਾ ਪਰਸ ਘਰ ਹੀ ਭੁੱਲ ਗਿਆ ਜਿਸ ਕਰ ਕੇ ਉਸ ਦਾ 15 ਸਾਲ ਦਾ ਲੜਕਾ ਗੁਰਤੇਜ ਸਿੰਘ ਆਪਣੇ ਦੋਸਤ ਦੇ ਮੋਟਰਸਾਈਕਲ 'ਤੇ ਪਰਸ ਫੜਾਉਣ ਆ ਰਿਹਾ ਸੀ ਤਾਂ ਇਸ ਦੌਰਾਨ ਰਸਤੇ 'ਚ ਨਾਭਾ ਸਾਈਡ ਤੋਂ ਆ ਰਹੀ ਇਕ ਤੇਜ ਰਫ਼ਤਾਰ ਸਕੂਟਰੀ ਚਾਲਕ ਨੇ ਲਾਪਰਵਾਹੀ ਨਾਲ ਗਲਤ ਸਾਈਡ ਤੋਂ ਲਿਆ ਕੇ ਆਪਣੀ ਸਕੂਟਰੀ ਗੁਰਤੇਜ ਸਿੰਘ ਦੇ ਮੋਟਰਸਾਈਕਲ 'ਚ ਲਿਆ ਕੇ ਮਾਰੀ। ਇਸ ਹਾਦਸੇ 'ਚ ਮੋਟਰਸਾਈਕਲ ਸਮੇਤ ਗੁਰਤੇਜ ਸਿੰਘ ਸੜਕ 'ਤੇ ਡਿੱਗ ਕੇ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਜੇਰੇ ਇਲਾਜ ਉਸਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਮੋਹਨ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਖਵਿੰਦਰ ਸਿੰਘ ਵਾਸੀ ਕਕਰਾਲਾ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।
 


Aarti dhillon

Content Editor

Related News