ਝਾੜੀਆਂ ''ਚੋਂ ਮਿਲੀ ਨੌਜਵਾਨ ਦੀ ਲਾਸ਼, ਵਾਰਿਸਾਂ ਨੇ ਲਾਇਆ ਕਤਲ ਦਾ ਇਲਜ਼ਾਮ
Sunday, Sep 10, 2023 - 12:52 AM (IST)

ਮਖੂ (ਵਾਹੀ) : ਬੀਤੇ ਦਿਨ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨਗਰ ਪੰਚਾਇਤ ਦਫ਼ਤਰ ਤੋਂ ਕੁਝ ਹਟਵੀਂ ਜਗ੍ਹਾ 'ਤੇ ਸਥਿਤ ਜਿੰਮ ਦੇ ਪਿਛਲੇ ਪਾਸਿਓਂ ਝਾੜੀਆਂ 'ਚੋਂ ਇਕ ਨੌਜਵਾਨ ਦੀ ਵੱਢੀ-ਟੁੱਕੀ ਲਾਸ਼ ਬਰਾਮਦ ਹੋਈ। ਭਰੋਸੇਯੋਗ ਸੂਤਰਾਂ ਅਨੁਸਾਰ ਲਾਸ਼ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਨੌਜਵਾਨ ਦਾ ਕੁਝ ਲੋਕਾਂ ਵੱਲੋਂ ਕਤਲ ਕੀਤਾ ਗਿਆ ਹੋ ਸਕਦਾ ਹੈ, ਜਿਸ ਬਾਰੇ ਮ੍ਰਿਤਕ ਦੇ ਵਾਰਿਸਾਂ ਵੱਲੋਂ ਪੁਲਸ ਨੂੰ ਕੁਝ ਵਿਅਕਤੀਆਂ ਦੇ ਨਾਂ ਵੀ ਦੱਸੇ ਗਏ। ਮਾਮਲੇ ਨੂੰ ਕੁਝ ਦਿਨ ਪਹਿਲਾਂ ਕਥਿਤ ਤੌਰ 'ਤੇ ਹੋਈ ਲੜਾਈ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ ਵਿਅਕਤੀ ਦਾ ਕਤਲ, ਕਬਜ਼ਾ ਲੈਣ ਆਏ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਵਾਰਿਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇਕ ਹੋਰ ਮੁੰਡੇ ਦੀ ਵੀ ਕੁੱਟਮਾਰ ਹੋਈ ਸੀ। ਦੂਜੀ ਧਿਰ ਨੇ ਕਥਿਤ ਤੌਰ 'ਤੇ ਲੱਤਾਂ ਤੱਕ ਤੋੜ ਦਿੱਤੀਆਂ ਸਨ ਪਰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਸੀ ਹੋਈ। ਜੇਕਰ ਪੁਲਸ ਉਦੋਂ ਕਾਰਵਾਈ ਕਰਦੀ ਤਾਂ ਸਾਡਾ ਨੌਜਵਾਨ ਪੁੱਤ ਬਚ ਸਕਦਾ ਸੀ, ਜਦਕਿ ਸ਼ਾਮ ਤੱਕ ਮਖੂ ਪੁਲਸ ਨੇ ਧਾਰਾ 174 ਤਹਿਤ ਪਰਚਾ ਦਰਜ ਕਰਨ ਤੋਂ ਬਾਅਦ ਪੜਤਾਲ ਕਰਨ ਦੀ ਗੱਲ ਕਹਿ ਕੇ ਵਾਰਿਸਾਂ ਨੂੰ ਟਾਲ ਦਿੱਤਾ।
ਇਹ ਵੀ ਪੜ੍ਹੋ : ਹਰੀਕੇ ਹੈੱਡ ਵਰਕਸ ਦੀ ਫਿਰੋਜ਼ਪੁਰ ਫੀਡਰ ਨਹਿਰ 'ਚ ਫਸਿਆ ਘੜਿਆਲ, ਲੋਕ ਲੈ ਰਹੇ ਸੈਲਫੀਆਂ
ਮ੍ਰਿਤਕ ਦੀ ਪਛਾਣ ਅਕਾਸ਼ ਭੱਟੀ ਪੁੱਤਰ ਜੱਗਾ ਭੱਟੀ ਉਰਫ ਜੱਗਾ ਟਿੱਕੀਆਂ ਵਾਲਾ ਵਾਸੀ ਈਸਾ ਨਗਰੀ ਨੇੜੇ ਸਰਕਾਰੀ ਹਸਪਤਾਲ ਮਖੂ ਵਜੋਂ ਹੋਈ ਹੈ। ਲਾਸ਼ ਨੂੰ ਮੁਰਦਾਘਰ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਸੀ। ਜਦੋਂ ਇਸ ਬਾਰੇ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਮ੍ਰਿਤਕ ਦੀ ਪਛਾਣ ਵੀ ਨਹੀਂ ਹੋਈ। ਪੋਸਟਮਾਰਟਮ ਤੋਂ ਬਾਅਦ ਜੋ ਰਿਪੋਰਟ ਸਾਹਮਣੇ ਆਏਗੀ, ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8