ਨਾਕੇਬੰਦੀ ਦੌਰਾਨ ਮੁਲਜ਼ਮ ਤੋਂ ਮਿਲੀ ਪਿਸਤੌਲ ਤੇ ਕਾਰਤੂਸ, ਗ੍ਰਿਫਤਾਰ

02/18/2020 1:17:18 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਸੰਨੀ) - ਥਾਣਾ ਸਦਰ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਿਲੇਵਾਲਾ ਚੌਕ ’ਤੇ ਨਾਕੇਬੰਦੀ ਕਰਕੇ ਇਕ ਵਿਅਕਤੀ ਨੂੰ ਪਿਸਤੌਲ ਸਣੇ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਰਾ ਉਰਫ ਨੋਨੀ ਉਰਫ ਅਜੇ ਕੋਲ ਨਾਜਾਇਜ਼ ਅਸਲਾ ਹੈ। ਇਸ ਅਸਲੇ ਦੇ ਆਧਾਰ ’ਤੇ ਉਹ ਇਲਾਕੇ ’ਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਿਲੇਵਾਲਾ ਚੌਕ ’ਤੇ ਨਾਕਾ ਲੱਗਾ ਮੋਟਰਸਾਈਕਲ ’ਤੇ ਆ ਰਹੇ ਮੁਲਜ਼ਮ ਗੋਰਾ ਨੂੰ ਰੋਕ ਲਿਆ, ਜਿਸ ਦੀ ਤਲਾਸ਼ੀ ਲੈਣ ’ਤੇ 1 ਪਿਸਤੌਲ 32 ਬੋਰ ਅਤੇ 4 ਕਾਰਤੂਸ ਬਰਾਮਦ ਹੋਏ। ਪੁਲਸ ਨੇ ਪਰਚਾ ਦਰਜ ਕਰਨ ਮਗਰੋਂ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਉਹ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਉਸ ਨਾਲ ਹੋਰ ਕਿਹੜੇ ਸਾਥੀ ਹਨ?


rajwinder kaur

Content Editor

Related News