ਚੇਅਰਮੈਨ ਨਾ ਬਣਾਏ ਜਾਣ ''ਤੇ ਬਲਾਕ ਸੰਮਤੀ ਮੈਂਬਰ ਨੇ ਦਿੱਤਾ ਅਸਤੀਫਾ

09/10/2019 10:45:27 PM

ਗੁਰੂਹਰਸਹਾਏ,(ਪ੍ਰਦੀਪ): ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੀ ਝੰਡੂ ਵਾਲਾ ਜੋਨ ਨੰਬਰ 22 ਬਲਾਕ ਤੋਂ ਬਿਨ੍ਹਾਂ ਮੁਕਾਬਲੇ ਜੇਤੂ ਰਹੀ ਕਰਮਜੀਤ ਕੌਰ ਨੂੰ ਬਲਾਕ ਸੰਮਤੀ ਗੁਰੂਹਰਸਹਾਏ ਦੀ ਚੇਅਰਮੈਨ ਨਾ ਬਣਾਏ ਜਾਣ ਕਰਕੇ ਉਸ ਨੇ ਪਾਰਟੀ ਦੀ ਮੈਂਬਰਸ਼ਿਪ ਤੇ ਬਲਾਕ ਸੰਮਤੀ ਮੈਂਬਰ ਤੋਂ ਅਸਤੀਫਾ ਦੇ ਦਿੱਤਾ ਹੈ। ਕਰਮਜੀਤ ਕੌਰ ਸੋਖੋ ਨੇ ਕਾਂਗਰਸ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਹੁਦੇਦਾਰਾਂ ਵੱਲੋਂ ਜੱਟ ਬਿਰਾਦਾਰੀ ਨੂੰ ਅਣਗੌਲਿਆਂ ਕਰਦਿਆਂ ਇਹ ਚੇਅਰਮੈਨ ਦੀ ਜਰਨਲ ਮਹਿਲਾ ਸੀਟ 'ਤੇ ਰਾਏ ਸਿੱਖ ਬਿਰਾਦਾਰੀ ਦੀ ਔਰਤ ਨੂੰ ਚੇਅਰਮੈਨ ਤੇ ਵਾਇਸ ਚੇਅਰਮੈਨ ਵੀ ਰਾਏ ਸਿੱਖ ਬਿਰਾਦਾਰੀ ਦਾ ਵੀ ਬਣਾ ਦਿੱਤਾ ਗਿਆ। ਇਸ ਨੂੰ ਲੈ ਕੇ ਗੁਰੂਹਰਸਹਾਏ ਦੀ ਸਮੂਹ ਜੱਟ ਬਿਰਾਦਾਰੀ 'ਚ ਕਾਂਗਰਸ ਪਾਰਟੀ ਖਿਲਾਫ ਖੁੱਲ੍ਹ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਐਸ. ਸੀ ਬਿਰਾਦਾਰੀ ਦੀ ਔਰਤ ਨੂੰ ਚੇਅਰਮੈਨ ਬਣਾਏ ਜਾਣ 'ਤੇ ਖੁੱਲ ਕੇ ਵਿਰੋਧਤਾ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਗੁਰੂਹਰਸਹਾਏ ਬਲਾਕ ਸੰਮਤੀ ਦੀ ਸੀਟ ਜਰਨਲ ਮਹਿਲਾ ਲਈ ਰਾਖਵੀ ਸੀ। ਜਿਸ ਨੂੰ ਲੈ ਕੇ ਕਰਮਜੀਤ ਕੌਰ ਪਤਨੀ ਜਸਬੀਰ ਸਿੰਘ ਸੋਖੋ ਪਿੰਡ ਮਹੰਤਾ ਵਾਲਾ ਚੇਅਰਮੈਨ ਦੇ ਦਾਅਵੇਦਾਰ ਸੀ ਪਰ ਚੋਣ ਮੌਕੇ ਇਸ ਜਰਨਲ ਮਹਿਲਾ ਸੀਟ 'ਤੇ ਰਾਏ ਸਿੱਖ ਬਿਰਾਦਾਰੀ ਦੀ ਔਰਤ ਨੂੰ ਚੇਅਰਪਰਸਨ ਲਗਾ ਦਿੱਤਾ ਤੇ ਵਾਇਸ ਚੇਅਰਮੈਨ ਵੀ ਰਾਏ ਸਿੱਖ ਬਿਰਾਦਾਰੀ ਨੂੰ ਦਿੱਤੀ ਗਈ। ਜਿਸ ਕਰਕੇ ਬੀਬੀ ਕਰਮਜੀਤ ਕੌਰ ਵੱਲੋਂ ਆਪਣਾ ਲਿਖਤੀ ਅਸਤੀਫਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ। ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੀ ਮੁਢੱਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਗਿਆ ਹੈ।
 


Related News