ਭਾਜਪਾ ਵਰਕਰਾਂ ਨੇ ਕਾਂਗਰਸ ਸਰਕਾਰ ਵਲੋਂ ਰਾਸ਼ਣ ਨਾ ਵੰਡਣ ''ਤੇ ਕੀਤੀ ਭੁੱਖ ਹੜਤਾਲ

05/01/2020 7:50:09 PM

ਸ਼ੇਰਪੁਰ,(ਸਿੰਗਲਾ)-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਕਰੋੜਾਂ ਰੁਪਏ ਦੇ ਖਰੀਦ ਕੀਤੇ ਰਾਸ਼ਣ ਦੀ ਸਹੀ ਵੰਡ ਪੰਜਾਬ ਦੇ ਲੋਕਾਂ ਨੂੰ ਨਾ ਹੋਣ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਬਲਾਕ ਸ਼ੇਰਪੁਰ ਮੰਡਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ ਸੰਕੇਤਕ ਭੁੱਖ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਛੰਨਾ ਨੇ ਦੱਸਿਆ ਕਿ ਕਰਫਿਊ ਤੇ ਲਾਕਡਾਊਨ ਦੇ ਮੱਦੇਨਜ਼ਰ ਜਿੱਥੇ ਸ਼ੋਸਲ ਡਿਸਟੈਂਸ ਦਾ ਵਿਸ਼ੇਸ ਖਿਆਲ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਅੰਦਰ ਹਰ ਵਰਗ ਦੇ ਲੋਕਾਂ ਨੂੰ ਰੋਟੀ ਪਕਾਉਣ ਲਈ ਸੂਬਾ ਦੀਆਂ ਸਰਕਾਰਾ ਰਾਹੀ ਰਾਸ਼ਨ ਦੇਣ ਲਈ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ ਪਰ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਫੰਡਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਾ ਕਰਕੇ ਲੋੜਵੰਦਾਂ ਨਾਲ ਕਾਣੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਪੰਜਾਬ ਦੇ ਹਰ ਲੋੜਵੰਦ ਤੱਕ ਮੈਡੀਕਲ ਸਹੂਲਤਾਂ ਤੇ ਰਾਸ਼ਣ ਦਾ ਪ੍ਰਬੰਧ ਕਰਨ ਲਈ ਠੋਸ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਜੀਤ ਸਿੰਘ, ਜਗਤਾਰ ਸਿੰਘ ਬੜੀ, ਕਰਨੈਲ ਸਿੰਘ ਤੇ ਬੁੱਧ ਸਿੰਘ ਸ਼ੇਰਪੁਰ, ਬਹਾਦਰ ਸਿੰਘ ਸ਼ੇਰਪੁਰ, ਦਰਸ਼ਨ ਸਿੰਘ ਤੇ ਜੱਗਾ ਸਿੰਘ ਰੰਗੀਆਂ, ਪਰਮਜੀਤ ਸਿੰਘ ਘਨੌਰੀ ਕਲਾਂ, ਦਰਬਾਰਾ ਸਿੰਘ ਚਾਂਗਲੀ ਆਦਿ ਹਾਜ਼ਰ ਸਨ।

 


Deepak Kumar

Content Editor

Related News