ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਪਟਿਆਲਾ ਵਿਖੇ ਮੀਟਿੰਗ ''ਚ ਕੀਤੀ ਸ਼ਿਰਕਤ

Sunday, Feb 11, 2024 - 05:56 PM (IST)

ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਪਟਿਆਲਾ ਵਿਖੇ ਮੀਟਿੰਗ ''ਚ ਕੀਤੀ ਸ਼ਿਰਕਤ

ਪਟਿਆਲਾ- ਆਉਣ ਵਾਲੀਆਂ ਲੋਕਾ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਜਿੱਥੇ ਲਗਾਤਾਰ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਰੈਲੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸੇ ਸਬੰਧ ਵਿਚ ਅੱਜ ਕੋਰ ਕਮੇਟੀ ਮੈਂਬਰ ਪੰਜਾਬ ਭਾਜਪਾ ਕਮ ਕਲੱਸਟਰ ਦੇ ਇੰਚਾਰਜ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਪਟਿਆਲਾ ਸ਼ਹਿਰੀ ਵਿਧਾਨ ਸਭਾ ਦੇ ਬੂਥ ਸੰਮੇਲਨ ਦੀ ਮੀਟਿੰਗ ਸ਼ਿਰਕਤ ਕੀਤੀ ਗਈ। ਮਹਿਮਾਨ ਦੇ ਤੌਰ 'ਤੇ ਪੁੱਜੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਵਰਕਰਾਂ ਨਾਲ ਪੰਜਾਬ ਦੇ ਕਈ ਅਹਿਮ ਮਸਲਿਆਂ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। 

ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੇ ਭਰੂਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੀਤਾ ਇਹ ਸ਼ਰਮਨਾਕ ਕਾਰਾ

PunjabKesari

ਇਸ ਮੌਕੇ ਇਸ ਮੌਕੇ ਅਨਿਲ ਸਰੀਨ ਸਟੇਟ ਜਰਨਲ ਸੈਕਟਰੀ ਪੰਜਾਬ, ਬੀਬਾ ਜੈਇੰਦਰ ਕੋਰ ਜੀ ਸਟੇਟ ਮਹਿਲਾ ਪ੍ਰਧਾਨ, ਸੰਜੀਵ ਬਿੱਟੂ ਜ਼ਿਲ੍ਹਾ ਪ੍ਰਧਾਨ ਪਟਿਆਲਾ, ਕੇ. ਕੇ. ਮਲਹੋਤਰਾ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ, ਸ. ਗੁਰਤੇਜ ਢਿੱਲੋਂ, ਅਮਨ ਸ਼ਰਮਾ ਲੋਕ ਸਭਾ ਪੰਜਾਬ ਵਿਸਥਾਰਕ, ਰਿੰਪਨ ਜੈਨ ਜੀ ਲੋਕ ਸਭਾ ਪਟਿਆਲਾ ਵਿਸਥਾਰਕ, ਬੀਬੀ ਨੌਲੱਖਾ ਜੀ ਅਤੇ ਪਾਰਟੀ ਦੇ ਵਰਕਰ ਸ਼ਹਿਬਾਨ ਹਾਜ਼ਰ ਸਨ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News