ਬਿਕਰਮ ਮਜੀਠੀਆ ਦਾ ਅਕਾਲੀ ਦਲ ਨੂੰ ਇੱਕ ਜੁੱਟ ਕਰਨ ਦਾ ਯਤਨ ਸਲਾਂਘਾਯੋਗ : ਰਘੁਵੀਰ ਸਿੰਘ

Wednesday, Feb 04, 2026 - 08:34 PM (IST)

ਬਿਕਰਮ ਮਜੀਠੀਆ ਦਾ ਅਕਾਲੀ ਦਲ ਨੂੰ ਇੱਕ ਜੁੱਟ ਕਰਨ ਦਾ ਯਤਨ ਸਲਾਂਘਾਯੋਗ : ਰਘੁਵੀਰ ਸਿੰਘ

ਮਾਨਸਾ, (ਸੰਦੀਪ ਮਿੱਤਲ)- 6 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਨਿਧੜਕ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਮਜ਼ਬੂਤ ਅਤੇ ਇੱਕ-ਜੁੱਟ ਕਰਨ ਦਾ ਐਲਾਨ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਰੁੱਸੇ ਅਕਾਲੀ ਨੇਤਾਵਾਂ ਨੂੰ ਵਾਪਸ ਲਿਆਉਣ ਲਈ ਯਤਨ ਕਰਨਗੇ। 

ਸ਼੍ਰੋਮਣੀ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ, ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਜ਼ਿਲ੍ਹਾ ਮਾਨਸਾ ਮੁਖ ਬੁਲਾਰੇ ਰਘੁਵੀਰ ਸਿੰਘ ਮਾਨਸਾ, ਯੂਥ ਅਕਾਲੀ ਦਲ ਪੰਜਾਬ ਦੇ ਕੌਰ ਕਮੇਟੀ ਮੈਂਬਰ ਗੁਰਦੀਪ ਸਿੰਘ ਟੋਡਰਪੁਰ, ਗੁਰਪ੍ਰੀਤ ਸਿੰਘ ਚਹਿਲ, ਜਸਵਿੰਦਰ ਸਿੰਘ ਚਕੇਰੀਆਂ ਨੇ ਕਿਹਾ ਕਿ ਮਜੀਠੀਆ ਦਾ ਰੁੱਸੇ ਅਤੇ ਵੱਖ ਹੋਏ ਅਕਾਲੀ ਨੇਤਾਵਾਂ ਨੂੰ ਪਾਰਟੀ ਅੰਦਰ ਵਾਪਸ ਲਿਆਉਣ ਦਾ ਕੀਤਾ ਗਿਆ ਐਲਾਨ ਸਲਾਹੁਣਯੋਗ ਹੈ।

PunjabKesari

ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ-ਜੁੱਟ ਹੋ ਕੇ ਤਕੜਾ ਹੈ ਅਤੇ ਕੁਝ ਪੰਜਾਬ ਵਿਰੋਧੀ ਤਾਕਤਾਂ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨ ਤੇ ਲੱਗੀਆਂ ਹੋਈਆਂ ਹਨ ਪਰ ਮਜੀਠੀਆ ਨੇ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਕਿਹਾ ਹੈ ਕਿ ਉਹ ਸਾਰੇ ਅਕਾਲੀ ਨੇਤਾਵਾਂ ਨੂੰ ਪਾਰਟੀ ਅੰਦਰ ਵਾਪਸ ਲਿਆ ਕੇ ਅਕਾਲੀ ਦਲ ਨੂੰ ਮਜ਼ਬੂਤ ਬਣਾਉਣਗੇ ਅਤੇ ਪੰਜਾਬ ਅੰਦਰ ਆਉਂਦੀ ਸਰਕਾਰ ਅਕਾਲੀ ਦਲ ਦੀ ਹੋਵੇਗੀ। 

ਰਘੁਵੀਰ ਸਿੰਘ ਨੇ ਕਿਹਾ ਕਿ ਰੁੱਸੇ, ਨਿਰਾਸ਼ ਅਤੇ ਵੱਖ ਹੋਏ ਸਾਰੇ ਅਕਾਲੀ ਨੇਤਾਵਾਂ ਨੂੰ ਅਕਾਲੀ ਦਲ ਦੇ ਝੰਡੇ ਹੇਠਾਂ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਵਖਰੇਵੇਂ, ਮਤਭੇਦ ਹੋ ਸਕਦੇ ਹਨ। ਪਰ ਉਨ੍ਹਾਂ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦਾ ਇਹ ਯਤਨ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਚਿੰਤਾ ਵਿੱਚੋਂ ਨਿਕਲਿਆ ਏਕਤਾ ਦਾ ਇੱਕ ਹੋਕਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਇਸ ਯਤਨ ਨਾਲ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਅਕਾਲੀ ਦਲ ਨੂੰ ਇੱਕ ਮਜ਼ਬੂਤ ਪਾਰਟੀ ਬਣਾ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਪੰਜਾਬ ਅਤੇ ਕੇਂਦਰ ਵਿੱਚ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਪ੍ਰਤੀ ਫਿਕਰਮੰਦ ਹੈ ਅਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਦਾ ਉਹ ਮੋਹ ਨਹੀਂ ਆਉਂਦਾ ਜੋ ਅਕਾਲੀ ਦਲ ਦੇ ਦਿਲ ਵਿੱਚ ਹੈ।


author

Rakesh

Content Editor

Related News