ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ 'ਚ 1 ਵਿਰੁੱਧ ਪਰਚਾ

Thursday, Aug 22, 2019 - 03:07 PM (IST)

ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ 'ਚ 1 ਵਿਰੁੱਧ ਪਰਚਾ

ਭਵਾਨੀਗੜ੍ਹ (ਕਾਂਸਲ) : ਪੁਲਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲਿਜਾਣ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਤੂਰੀ ਦੇ ਇਕ ਵਿਅਕਤੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਜੋ ਕਿ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਹੀ ਘਰੇਲੂ ਕੰਮ-ਕਾਰ ਸਿੱਖ ਰਹੀ ਸੀ। ਲੰਘੀ 19 ਅਗਸਤ ਦੀ ਰਾਤ ਨੂੰ ਘਰੋਂ ਗਾਇਬ ਹੋ ਗਈ, ਜਿਸ ਦੀ ਉਸ ਵੱਲੋਂ ਕਾਫੀ ਤਲਾਸ਼ੀ ਕੀਤੀ ਪਰ ਲੜਕੀ ਨਹੀਂ ਮਿਲੀ, ਫਿਰ ਉਸ ਨੂੰ ਪਤਾ ਚੱਲਿਆ ਕਿ ਉਸਦੀ ਲੜਕੀ ਨੂੰ ਨਿੱਕਾ ਖਾਂ ਪੁੱਤਰ ਨਾਨੂ ਖਾਂ ਵਾਸੀ ਬਾਲਦ ਕਲਾਂ ਕਥਿਤ ਤੌਰ 'ਤੇ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ਹੈ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਨਿੱਕਾ ਖਾਂ ਪੁੱਤਰ ਨਾਨੂ ਖਾਂ ਵਾਸੀ ਬਾਲਦ ਕਲਾਂ ਵਿਰੁੱਧ ਮਾਮਲਾ ਦਰਜ ਕਰ ਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News