ਭਾਰਤੀ ਕਿਸਾਨ ਯੂਨੀਅਨ ਨੇ ਪਰਾਲੀ ਸਾੜ ਕੇ ਪੰਜਾਬ ਸਰਕਾਰ ਖਿਲ਼ਾਫ ਕੀਤਾ ਪ੍ਰਦਰਸ਼ਨ
Tuesday, Oct 16, 2018 - 02:44 AM (IST)

ਤਲਵੰਡੀ ਸਾਬੋ, (ਮੁਨੀਸ਼)- ਤਲਵੰਡੀ ਸਾਬੋ ਦੇ ਪਿੰਡ ਸੇਖਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪਰਾਲੀ ਸਾਡ਼ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਭਾਵੇਂ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾਡ਼ਣ ਲਈ ਜਾਗਰੂਕ ਕਰਨ ਦੇ ਨਾਲ ਨਾਲ ਸਖਤੀ ਵੀ ਕਰ ਰਹੀ ਹੈ ਪਰ ਕਿਸਾਨ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਸਰਕਾਰ ਦੇ ਹੁਕਮਾਂ ਖਿਲਾਫ ਰੋਸ ਪ੍ਰਦਰਸਨ ਕਰ ਰਹੇ ਹਨ।
ਬੀਕੇਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਸਰਕਾਰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਦੇਸ਼ ਦੇ ਰਹੀ ਹੈ ਪਰ ਪਰਾਲੀ ਦਾ ਕੋਈ ਹੱਲ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ 300 ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ ਫਿਰ 6 ਹਜਾਰ ਰੁਪਏ ਪ੍ਰਤੀ ਏਕਡ਼ ਮੁਆਵਜਾ ਦਿੱਤਾ ਜਾਵੇ। ਕਿਸਾਨਾਂ ਆਗੂਆਂ ਨੇ ਸਰਕਾਰ ਅਤੇ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਕਿਸੇ ਕਿਸਾਨ ਤੇ ਕਾਰਵਾਈ ਕੀਤੀ ਤਾਂ ਉਸ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰੇਸਮ ਸਿੰਘ ਯਾਤਰੀ, ਗਮਦੂਰ ਯਾਤਰੀ, ਗੁਰਜੰਟ ਸੇਖਪੁਰਾ, ਤੇਜਾ ਸਿੰਘ, ਰਾਜਵੀਰ ਸਿੰਘ, ਰਾਮ ਸਿੰਘ ਤੋਂਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਮਜਬੂਰੀ ਵਸ ਲਗਾ ਰਹੇ ਹਾਂ ਅੱਗ : ਕਿਸਾਨ
ਕਿਸਾਨ ਜਗਸੀਰ ਸਿੰਘ ਨਂ ਕਿ ਅਸੀ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਾਂ ਕਿਉਕਿ ਅਸੀ ਐਸ ਐਮ ਐਸ ਵਾਲੀ ਕੰਬਾਇਨ ਤੋਂ ਝੋਨੇ ਦੀ ਕਟਾਈ ਕਰਵਾਈ ਸੀ ਉਸ ਤੋਂ ਬਾਅਦ ਉਸ ਵਿਚ ਟਰੈਕਟਰ ਚਲਾ ਕੇ ਦੇਖਿਆਂ ਪਰ ਕੋਈ ਹੱਲ ਨਹੀ ਹੋਇਆ ਤੇ ਪਰਾਲੀ ਨੂੰ ਸਾਡ਼੍ਹਨਾ ਉਨ੍ਹਾਂ ਦੀ ਮਜਬੂਰੀ ਬਣ ਰਹੀ ਹੈ।
-ਕਿਸਾਨ ਜਗਸੀਰ ਸਿੰਘ।
ਅੱਗ ਲਗਾਉਣ ਵਾਲੇ ਕਿਸਾਨ ਤੇ ਹੋਵੇਗੀ ਕਾਰਵਾਈ : ਐਸਡੀਐਮ ਤਲਵੰਡੀ ਸਾਬੋ
ਉਧਰ ਦੂਜੇ ਪਾਸੇ ਬਰਿੰਦਰ ਸਿੰਘ ਐਸਡੀਐਮ ਤਲਵੰਡੀ ਸਾਬੋ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਗਰੂਕ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਟੀਮ ਜਾਗਰੂਕ ਕਰਨ ਦੇ ਨਾਲ ਨਾਲ ਪਿੰਡ ਵਿਚ ਨਿਗਰਾਨੀ ਵੀ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨ ਹੁਕਮਾਂ ਦੀ ਉਲੰਘਣਾ ਕਰਕੇ ਪਰਾਲੀ ਨੂੰ ਅੱਗ ਲਗਾਉਣਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। -ਬਰਿੰਦਰ ਸਿੰਘ ਐਸ ਡੀ ਐਮ ਤਲਵੰਡੀ ਸਾਬੋ