10 ਦਿਨ ਪਹਿਲਾਂ ਭਾਖੜਾ ਨਹਿਰ ’ਚ ਰੁੜੇ ਵਿਅਕਤੀ ਦੀ ਲਾਸ਼ ਬਰਾਮਦ

Monday, Jul 22, 2024 - 01:42 PM (IST)

10 ਦਿਨ ਪਹਿਲਾਂ ਭਾਖੜਾ ਨਹਿਰ ’ਚ ਰੁੜੇ ਵਿਅਕਤੀ ਦੀ ਲਾਸ਼ ਬਰਾਮਦ

ਸਮਾਣਾ (ਦਰਦ) : ਭਾਖੜਾ ਨਹਿਰ ’ਚ 10 ਦਿਨ ਪਹਿਲਾਂ ਰੁੜੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਟੀ ਪੁਲਸ ਦੀ ਏ. ਐੱਸ. ਆਈ. ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਸ਼ਸ਼ੀ ਸ਼ਰਮਾ (66) ਨਿਵਾਸੀ ਸਮਾਣਾ ਦੇ ਪੁੱਤਰ ਦੀਪਕ ਸ਼ਰਮਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਉਸ ਦਾ ਪਿਤਾ ਹਰ ਵੀਰਵਾਰ ਮੱਛੀਆਂ ਨੂੰ ਆਟਾ ਪਾਉਣ ਨਹਿਰ ’ਤੇ ਜਾਂਦਾ ਸੀ। ਬੀਤੀ 10 ਜੁਲਾਈ ਵੀਰਵਾਰ ਨੂੰ ਜਦੋਂ ਉਹ ਮੱਛੀਆਂ ਨੂੰ ਆਟਾ ਪਾਉਣ ਨਹਿਰ ’ਤੇ ਗਿਆ ਤਾਂ ਉਹ ਭਾਖੜਾ ਨਹਿਰ ’ਚ ਡਿੱਗ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ।

ਜਾਣਕਾਰੀ ਮਿਲਣ ’ਤੇ ਗੋਤਾਖੋਰਾਂ ਦੀ ਮਦਦ ਨਾਲ ਕਾਫੀ ਭਾਲ ਉਪਰੰਤ ਸ਼ਨੀਵਾਰ ਸ਼ਾਮ ਉਸ ਦੀ ਲਾਸ਼ ਭਾਖੜਾ ਹੈੱਡ ਖਨੌਰੀ ਤੋਂ ਬਰਾਮਦ ਹੋ ਗਈ। ਅਧਿਕਾਰੀ ਅਨੁਸਾਰ ਦਰਜ ਕਰਵਾਏ ਬਿਆਨਾਂ ’ਤੇ ਪੁਲਸ ਨੇ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤੀ।


author

Gurminder Singh

Content Editor

Related News