ਦੀਪ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਠੋਕਵਾਂ ਜਵਾਬ

Saturday, May 29, 2021 - 05:56 PM (IST)

ਚੰਡੀਗੜ੍ਹ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੀਪ ਸਿੱਧੂ ਵਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਮੈਂ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਿਹਾ ਹੋਵੇ ਤਾਂ ਦੀਪ ਸਿੱਧੂ ਉਸਦਾ ਸਬੂਤ ਪੇਸ਼ ਕਰੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਉਸ ਵਿਚ ਦਰਜ ਬਾਣੀ ਤੇ ਗਿਆਨ ਦਾ ਹੀ ਪ੍ਰਚਾਰ ਕੀਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਨੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਖੜ੍ਹ ਕੇ ਇਹ ਦੋਸ਼ ਲਗਾਏ ਕਿ ਢੱਡਰੀਆਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿ ਰਿਹਾ ਹੈ, ਜੋ ਕਿ ਬਹੁਤ ਵੱਡਾ ਇਲਜ਼ਾਮ ਹੈ ਉਸ ਸਿੱਖ ਪ੍ਰਚਾਰਕ ’ਤੇ ਜਿਸ ਨੇ 20 ਸਾਲ ਬਾਣੀ ਦਾ ਪ੍ਰਚਾਰ ਕੀਤਾ, ਸੰਗਤ ਨੂੰ ਖੁਦ ਬਾਣੀ ਪੜ੍ਹਨ ਲਈ ਪ੍ਰੇਰਿਆ ਅਤੇ ਅੱਜ ਲੱਖਾਂ ਲੋਕ ਇਸ ਬਾਣੀ ਨੂੰ ਆਪ ਪੜ੍ਹ ਕੇ ਗੁਰੂ ਵਾਲੇ ਬਣ ਰਹੇ ਹਨ। ਅਜਿਹੇ ਕੁਝ ਪੜ੍ਹੇ-ਲਿਖੇ ਲੋਕ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ’ਚ ਉਨ੍ਹਾਂ ਵਲੋਂ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਉਹ ਸਬੂਤ ਵਜੋਂ ਸੋਸ਼ਲ ਮੀਡੀਆ ’ਤੇ ਮੌਜੂਦ ਹੈ ਅਤੇ ਦੀਪ ਸਿੱਧੂ ਇਹ ਸਾਬਿਤ ਕਰਕੇ ਦਿਖਾਵੇ ਕਿ ਕਦੇ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਿਹਾ ਹੋਵੇ।

ਇਹ ਵੀ ਪੜ੍ਹੋ : ਬਿਜਲੀ ਸਮਝੌਤਿਆਂ ਨੂੰ ਰੱਦ ਨਾ ਕਰ ਕੇ ਹਰਪਾਲ ਚੀਮਾ ਨੇ ਕੈਪਟਨ ’ਤੇ ਵਿਨ੍ਹਿਆ ਨਿਸ਼ਾਨਾ

ਦੀਪ ਸਿੱਧੂ ਦਾ ਮੇਰੇ ’ਤੇ ਗ਼ਿਲਾ ਇਹ ਹੋ ਸਕਦਾ ਹੈ ਕਿ ਮੈਂ 25 ਜਨਵਰੀ ਨੂੰ ਜੋ ਕਿਸਾਨ ਅੰਦੋਲਨ ਦੌਰਾਨ ਸਟੇਜ ਹਾਈਜੈਕ ਕੀਤੀ ਗਈ ਅਤੇ 26 ਜਨਵਰੀ ਨੂੰ ਰਿੰਗ ਰੋਡ ਜਾਣ ਦਾ ਵਿਰੋਧ ਕੀਤਾ, ਜਿਸ ਦੇ ਹੱਕ ਵਿਚ ਮੈਂ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ ਕਿਸਾਨ ਅੰਦੋਲਨ ’ਚ ਨਹੀਂ ਗਿਆ ਪਰ ਮੈਂ ਹਮੇਸ਼ਾ ਇਸ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨੀ ਦਾ ਘਾਣ ਨਾ ਹੋਵੇ, ਉਨ੍ਹਾਂ ’ਤੇ ਨਾਜਾਇਜ਼ ਪਰਚੇ ਨਾ ਦਰਜ ਹੋਣ ਇਸ ਲਈ ਉਹ ਹਮੇਸ਼ਾ ਕਿਸਾਨ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਚਲਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ। ਜਦੋਂ ਅੰਦੋਲਨਾਂ ਦੌਰਾਨ ਅਹਿੰਸਾ ਫੈਲਦੀ ਹੈ, ਨੌਜਵਾਨ ਸ਼ਹੀਦ ਹੁੰਦੇ ਹਨ, ਜੇਲ੍ਹਾਂ ’ਚ ਜਾਂਦੇ ਹਨ ਤਾਂ ਫਿਰ ਚੋਲਾ ਪਾਉਣ ਵਾਲੇ ਬਾਬੇ ਅਤੇ ਕੁਝ ਹੋਰ ਲੋਕ ਇਨ੍ਹਾਂ ਦੇ ਨਾਮ ’ਤੇ ਉਗਰਾਹੀਆਂ ਕਰਨ ਤੁਰ ਪੈਂਦੇ ਹਨ।

ਇਹ ਵੀ ਪੜ੍ਹੋ : ਹਾਈ ਕੋਰਟ ਦੇ ਹੁਕਮ,  ਨਾ ਕੰਮ ਕਰਨ ਵਾਲੇ ਫਰੰਟਲਾਈਨ ਵਰਕਰਾਂ ਦੀ ਮੰਗੀ ਸੂਚੀ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News