ਬਰਗਾੜੀ ਗਏ ਭਗਵੰਤ ਮਾਨ ਖਹਿਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਪਰਤੇ ਵਾਪਸ

Monday, Oct 08, 2018 - 12:53 PM (IST)

ਬਰਗਾੜੀ ਗਏ ਭਗਵੰਤ ਮਾਨ ਖਹਿਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਪਰਤੇ ਵਾਪਸ

ਬਠਿੰਡਾ/ਕੋਟਕਪੂਰਾ—ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਐਤਵਾਰ ਨੂੰ ਬਰਗਾੜੀ ਵਿਖੇ ਪਹੁੰਚੇ ਪਰ ਦੋਵੇਂ ਆਗੂ ਰੋਸ ਮਾਰਚ ਦੇ ਬਰਗਾੜੀ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਪਰਤ ਗਏ। ਕੋਟਕਪੂਰਾ ਤੋਂ ਬਰਗਾੜੀ ਤਕ ਇਨਸਾਫ ਰੋਸ ਮਾਰਚ 'ਚ ਸ਼ਾਮਲ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਦੇ ਬਰਗਾੜੀ ਪਹੁੰਚਣ ਤੋਂ ਪਹਿਲਾਂ ਹੀ ਮਾਨ ਧੜਾ ਬਰਗਾੜੀ ਤੋਂ ਵਾਪਸ ਪਰਤ ਗਿਆ। 

ਦਰਅਸਲ ਖਹਿਰਾ ਧੜੇ ਨੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਇਸ ਰੋਸ ਮਾਰਚ ਦੀ ਤਿਆਰੀ ਕੀਤੀ ਸੀ, ਜਿਸ ਤੋਂ ਭਗਵੰਤ ਮਾਨ ਧੜੇ ਨੇ ਪਹਿਲਾਂ ਤੋਂ ਹੀ ਦੂਰੀ ਬਣਾਈ ਰੱਖੀ। ਸੁਖਪਾਲ ਖਹਿਰਾ ਨੇ ਕੋਟਕਪੂਰਾ 'ਚ ਹੋਏ ਰੋਸ ਮਾਰਚ 'ਚ ਆਪ ਵਿਧਾਇਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ। ਹਾਲਾਂਕਿ ਮਾਨ ਧੜਾ ਬਰਗਾੜੀ ਜ਼ਰੂਰ ਪਹੁੰਚਿਆਂ ਪਰ ਉਸ ਨੇ ਰੋਸ ਮਾਰਚ ਤੋਂ ਦੂਰੀ ਬਣਾਈ ਰੱਖੀ।


Related News