ਭਗਤਾ ਭਾਈ ਦੀ ਸੁਰਿੰਦਰ ਕੌਰ ਨੇ ਚਮਕਾਇਆ ਇਲਾਕੇ ਦਾ ਨਾਂ, ਪ੍ਰਾਪਤ ਕੀਤਾ ਰਾਸ਼ਟਰਪਤੀ ਐਵਾਰਡ

Wednesday, Nov 16, 2022 - 05:39 PM (IST)

ਭਗਤਾ ਭਾਈ ਦੀ ਸੁਰਿੰਦਰ ਕੌਰ ਨੇ ਚਮਕਾਇਆ ਇਲਾਕੇ ਦਾ ਨਾਂ, ਪ੍ਰਾਪਤ ਕੀਤਾ ਰਾਸ਼ਟਰਪਤੀ ਐਵਾਰਡ

ਭਗਤਾ ਭਾਈ (ਢਿੱਲੋਂ) : ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਖੇ ਲੰਮਾਂ ਸਮਾਂ ਬਤੌਰ ਨਰਸਿੰਗ ਸਿਸਟਰ ਵਜੋਂ ਕੰਮ ਕਰਨ ਉਪਰੰਤ ਹਸਪਤਾਲ ਵਿੱਚ ਚੰਗੀਆਂ ਸੇਵਾਵਾਂ ਦੇਣ ਵਾਲੀ ਸੁਰਿੰਦਰ ਕੌਰ ਦਾ ਨੂੰ ਇਕ ਵਾਰ ਫਿਰ ਸਨਮਾਨਿਤ ਕੀਤੀ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਕੌਰ ਨੇ ਦੱਸਿਆ ਕਿ ਬੀਤੇ 7 ਨਵੰਬਰ ਨੂੰ ਉਨ੍ਹਾਂ ਨੂੰ ਦਿੱਲੀ ਦੇ ਰਾਸ਼ਟਰੀ ਭਵਨ ਵਿਖੇ ਨੈਸ਼ਨਲ ਫਲੋਰੈਂਸ ਨਾਈਟਿੰਗੇਲ ਸੈਰੇਮਨੀ 'ਚ ਹਿੱਸਾ ਲੈਣ ਲਈ ਬੁਲਾਇਆ ਗਿਆ ਸੀ। ਜਿੱਥੇ ਉਸ ਦਾ ਮਾਨਯੋਗ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਡਿਉਟੀ ਦੌਰਾਨ ਕਦੇ ਅਣਗਹਿਲੀ ਨਹੀਂ ਵਰਤੀ ਅਤੇ ਜਿਸ ਸਮੇਂ ਉਹ ਭਗਤਾ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਸਨ ਤਾਂ ਉਸ ਸਮੇਂ ਸਮੂਹ ਸਟਾਫ ਦੇ ਸਹਿਯੋਗ ਨਾਲ ਕਾਇਆ ਕਲਪ ਦੌਰਾਨ ਪੂਰੇ ਪੰਜਾਬ ਵਿੱਚੋਂ ਭਗਤਾ ਭਾਈ ਦਾ ਹਸਪਤਾਲ ਇੱਕ ਵਾਰ 21ਵੇਂ ਰੈਂਕ 'ਤੇ ਰਿਹਾ ਅਤੇ ਫਿਰ ਦੂਜੀ ਵਾਰ 17ਵਾਂ ਰੈਂਕ ਪ੍ਰਾਪਤ ਕੀਤਾ ਅਤੇ ਇਸ ਵਾਰ 6ਵੇਂ ਰੈਂਕ ਤੇ ਆ ਕੇ ਸਰਕਾਰੀ ਹਸਪਤਾਲ ਦਾ ਨਾਂ ਉੱਚਾ ਕੀਤਾ ਹੈ।

ਇਹ ਵੀ ਪੜ੍ਹੋ- ਸੰਘੋਲ ਬੈਂਕ ਡਕੈਤੀ ਮਾਮਲੇ ’ਚ ਵੱਡਾ ਖ਼ੁਲਾਸਾ, ਸਾਬਕਾ ਮੁੱਖ ਮੰਤਰੀ ਚੰਨੀ ਦਾ ਨਜ਼ਦੀਕੀ ਨਿਕਲਿਆ ਮਾਸਟਰ ਮਾਈਂਡ

ਸੁਰਿੰਦਰ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੇਰੀ ਭੈਣ ਨੇ ਵੀ ਫੌਜ ਬਤੌਰ ਮੇਜਰ ਜਨਰਲ ਤੇ ਅਹੁਦੇ 'ਤੇ ਹੁੰਦਿਆਂ 2014 ਵਿੱਚ ਵਿੱਚ ਰਾਸ਼ਟਰਪਤੀ ਐਵਾਰਡ ਪ੍ਰਾਪਤ ਕੀਤਾ ਹੈ ਅਤੇ ਮੈਂ ਤੇ ਮੇਰਾ ਧੀ ਉਸ ਸਮੇਂ ਮਹਿਮਾਨ ਵਜੋਂ ਉਨ੍ਹਾਂ ਦੇ ਨਾਲ ਗਏ ਸੀ ,ਜਿਸ ਤੋਂ ਬਾਅਦ ਮੇਰੇ ਮਨ ਅੰਦਰ ਵੀ ਇਹੀ ਐਵਾਰਡ ਲੈਣ ਦੀ ਇੱਛਾ ਜਾਗੀ ਤੇ ਮੈਂ ਹਮੇਸ਼ਾ ਚੰਗੇ ਕੰਮਾਂ ਵੱਲ ਧਿਆਨ ਦਿੱਤਾ ਤੇ ਪਰਮਾਤਮਾ ਨੇ ਮੇਰੀ ਮਿਹਨਤ ਨੂੰ ਫਲ ਲਾਇਆ। ਸਰਕਾਰੀ ਹਸਪਤਾਲ ਵਿੱਖੇ ਸੁਰਿੰਦਰ ਕੌਰ ਨੂੰ ਸਪੈਸ਼ਨ ਮੁੱਖ ਮਹਿਮਾਨ ਵਲੋਂ ਸੱਦਾ ਦਿੱਤਾ ਗਿਆ ਅਤੇ ਸਮੂਹ ਸਟਾਫ ਵਲੋਂ ਉਨ੍ਹਾਂ ਦੇ ਸੁਆਗਤ ਵਿੱਚ ਸਮਾਰੋਹ ਕਰਵਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਮੇਂ ਸੁਰਿੰਦਰ ਕੌਰ ਨੇ ਕਿਹਾ ਕਿ ਉੁਨ੍ਹਾਂ ਦਾ ਸਭ ਨੂੰ ਇਹੀ ਸੁਨੇਹਾ ਹੈ ਕਿ ਉਹ ਆਪਣਾ ਕੰਮ ਮਿਹਨਤ ਅਤੇ ਸ਼ੌਕ ਨਾਲ ਕਰਨ ਤਾਂ ਕੋਈ ਵੀ ਮੰਜਲ ਦੂਰ ਨਹੀਂ ਜੋ ਤੁਸੀਂ ਪਾ ਨਹੀਂ ਸਕਦੇ। ਸੁਰਿੰਦਰ ਕੌਰ ਨੇ ਇਹ ਐਵਾਰਡ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਪਿੰਡ ਤੇ ਪੰਜਾਬ ਦਾ ਵੀ ਨਾਂ ਰੋਸ਼ਨ ਕੀਤਾ ਹੈ ਜੋ ਸਾਡੇ ਸਭ ਲਈ ਬੜੀ ਮਾਨ ਵਾਲੀ ਗੱਲ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News