SIT ਨੇ ਸੁਮੇਧ ਸੈਣੀ ਸਮੇਤ ਇਕ ਵੱਡੇ ਰਾਜਨੇਤਾ ਨੂੰ ਦੋਸ਼ੀ ਵਜੋਂ ਕਟਹਿਰੇ ''ਚ ਖੜੇ ਕਰਨ ਦੇ ਦਿੱਤੇ ਸੰਕੇਤ

Friday, Sep 11, 2020 - 06:04 PM (IST)

ਫਰੀਦਕੋਟ (ਜਗਤਾਰ): ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਐੱਸ.ਆਈ. ਟੀ. ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਸਮੇਤ ਇਕ ਵੱਡੇ ਰਾਜਨੇਤਾ ਨੂੰ ਦੋਸ਼ੀ ਬਣਾਉਣ ਦੇ ਲਈ ਸੰਕੇਤ ਦਿੱਤੇ ਹਨ। ਇੰਸਪੈਕਟਰ ਪ੍ਰਦੀਪ ਸਿੰਘ ਦੇ ਇਕ ਵਕੀਲ ਜਤਿੰਦਰ ਖੋਸਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਕ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ 'ਚ ਬਹਿਬਲਕਲਾਂ ਗੋਲੀਕਾਂਡ ਕੇਸ 'ਚ ਦੋਸ਼ੀ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ ਗਵਾਹ ਬਣਾਉਣ ਨੂੰ ਲੈ ਕੇ ਦਾਇਰ ਐੱਸ.ਆਈ. ਟੀ. ਦੇ ਆਵੇਦਨ ਅਤੇ ਗੋਲੀਕਾਂਡ 'ਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਦੇ ਏਤਰਾਜ਼ ਜਤਾਉਣ ਦੀ ਪਟੀਸ਼ਨ 'ਤੇ ਹੋਈ ਸੁਣਵਾਈ ਦੌਰਾਨ ਬਹਿਸ 'ਚ ਐੱਸ.ਆਈ.ਟੀ. ਨੇ ਸੰਕੇਤ ਦਿੱਤੇ ਕਿ ਇਸ ਕੇਸ 'ਚ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ. ਆਈ.ਜੀ. ਪਰਮਰਾਜ ਉਮਰਾਨੰਗਲ ਵੀ ਦੋਸ਼ੀ ਹਨ।

ਇਹ ਵੀ ਪੜ੍ਹੋ: ਘਰ 'ਚ ਇਕੱਲੀ ਦੇਖ 2 ਨੌਜਵਾਨਾਂ ਵਲੋਂ ਜਨਾਨੀ ਨਾਲ ਜਬਰ-ਜ਼ਿਨਾਹ, ਬੱਚਿਆਂ ਨੂੰ ਜਾਨੋਂ-ਮਾਰਨ ਦੀ ਦਿੱਤੀ ਧਮਕੀ

ਬਹਿਸ ਦੌਰਾਨ ਜਦੋਂ ਰੇਸ਼ਮ ਸਿੰਘ ਦੇ ਵਕੀਲ ਨੇ ਇੰਸਪੈਕਟਰ ਪ੍ਰਦੀਪ ਨੂੰ ਗਵਾਹ ਬਣਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪ੍ਰਦੀਪ ਕੇਸ ਦਾ ਮੁੱਖ ਦੋਸ਼ੀ ਹੈ ਤਾਂ ਅਦਾਲਤ ਨੇ ਐੱਸ.ਆਈ. ਟੀ. ਦੇ ਮੈਂਬਰ ਆਈ ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਜਵਾਬ ਮੰਗਿਆ ਤਾਂ ਆਈ.ਜੀ. ਨੇ ਕਿਹਾ ਕਿ ਪ੍ਰਦੀਪ ਸਿਰਫ਼ ਇਕ ਦੋਸ਼ੀ ਹੈ ਪਰ ਇਸ ਕੇਸ 'ਚ ਚਰਨਜੀਤ ਸ਼ਰਮਾ ਦੇ ਇਲਾਵਾ ਸੈਣੀ, ਉਮਰਾਨੰਗਲ ਅਤੇ ਇਕ ਵੱਡਾ ਰਾਜਨੇਤਾ ਵੀ ਮੁੱਖ ਦੋਸ਼ੀ ਹੈ।

ਇਹ ਵੀ ਪੜ੍ਹੋ:  ਥਾਣੇ ਦੇ ਘਿਰਾਓ ਮਗਰੋਂ ਧਰਮਸੋਤ ਦੀ ਰਿਹਾਇਸ਼ ਬਾਹਰ 'ਆਪ' ਨੇ ਮੁੜ ਲਾਇਆ ਧਰਨਾ,ਕੀਤੀ ਇਹ ਮੰਗ

ਇਸ ਮਾਮਲੇ 'ਚ ਇੰਸਪੈਕਟਰ ਪ੍ਰਦੀਪ ਦੇ ਵਕੀਲ ਜਤਿੰਦਰ ਪਾਸ ਸਿੰਘ ਖੋਸਾ ਨੇ ਕਿਹਾ ਕਿ ਬਹਿਸ ਦੌਰਾਨ ਅਦਾਲਤ ਨੇ ਪੁੱਛਿਆ ਸੀ ਕਿ ਕੇਸ 'ਚ ਕੌਣ-ਕੌਣ ਦੋਸ਼ੀ ਹੈ ਤਾਂ ਐੱਸ.ਆਈ. ਟੀ. ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਕੇਸ 'ਚ ਸੈਣੀ, ਉਮਰਾਨੰਗਲ ਵੀ ਦੋਸ਼ੀ ਹੈ। ਹਾਲਾਂਕਿ ਉਨ੍ਹਾਂ ਦੀ ਭੂਮਿਕਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਸਿਟ ਵਲੋਂ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਾਰਿਆਂ ਦਾ ਬਹਿਬਲਕਲਾਂ ਗੋਲੀਕਾਂਡ 'ਚ ਕਿਹੋ-ਜਿਹਾ ਰੋਲ ਰਿਹਾ ਸੀ। ਇਸ ਸਬੰਧ  'ਚ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਸਕਦਾ ਹੈ ਕਿ ਅੱਗੇ ਚੱਲ ਕੇ ਇਨ੍ਹਾਂ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ


Shyna

Content Editor

Related News