ਸੈਕਟਰ-30 ’ਚ ਹੋਂਡਾ ਸਿਟੀ ’ਚ ਆਏ ਚੋਰ, 13 ਕਾਰਾਂ ਦੀਆਂ ਬੈਟਰੀਆਂ ਲੈ ਗਏ

12/14/2018 4:47:01 AM

ਚੰਡੀਗਡ਼੍ਹ, (ਰਾਣਾ)- ਬੁੱਧਵਾਰ ਰਾਤ ਨੂੰ ਚੋਰ ਸੈਕਟਰ-30 ’ਚ 13 ਕਾਰਾਂ ਦੀਆਂ ਬੈਟਰੀਆਂ ਕੱਢ ਕੇ ਲੈ ਗਏ। ਚੋਰਾਂ ਦੀ ਇਹ ਕਰਤੂਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਫੁਟੇਜ ’ਚ ਸਾਫ਼ ਵਿਖਾਈ  ਦੇ ਰਿਹਾ ਹੈ ਕਿ ਇਕ ਹੋਂਡਾ ਸਿਟੀ ਕਾਰ ’ਚ 3 ਚੋਰ ਆਏ ਅਤੇ ਇਕ-ਇਕ ਕਰ ਕੇ ਸਾਰੀਆਂ ਕਾਰਾਂ ਦੀਆਂ ਬੈਟਰੀਆਂ ਕੱਢ ਕੇ ਲੈ ਗਏ।  

 ਸਵੇਰੇ ਉਠ ਕੇ ਵੇਖਿਆ ਤਾਂ ਬੈਟਰੀ ਸੀ ਗਾਇਬ : ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲ ਸਭ ਤੋਂ ਪਹਿਲਾਂ ਸੈਕਟਰ-30 ਨਿਵਾਸੀ ਮਕਾਨ ਨੰਬਰ 114 ’ਚ ਰਹਿਣ ਵਾਲੇ ਰਣਜੀਤ ਸਿੰਘ ਦਾ ਫੋਨ ਆਇਆ ਸੀ। ਪੁਲਸ ਟੀਮ ਮੌਕੇ ’ਤੇ ਪਹੁੰਚੀ। ਰਣਜੀਤ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਘਰੋਂ ਬਾਹਰ ਆਇਆ ਤਾਂ ਵੇਖਿਆ ਕਿ ਮਾਰੂਤੀ ਆਲਟੋ ਅਤੇ ਸੈਂਟਰੋ ਕਾਰ ਦੇ ਬੋਨਟ ਖੁੱਲ੍ਹੇ ਹੋਏ ਸਨ ਤੇ ਕਾਰ ਦਾ ਦਰਵਾਜ਼ਾ ਬੰਦ ਸੀ। ਬੋਨਟ ਚੁੱਕ ਕੇ ਵੇਖਿਆ ਤਾਂ ਅੰਦਰੋਂ ਬੈਟਰੀ ਗਾਇਬ ਸੀ। ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 13 ਕਾਰਾਂ ਦੀਅਾਂ ਵੀ ਬੈਟਰੀਅਾਂ ਚੋਰੀ ਹੋਈਆਂ ਹਨ। ਇਨ੍ਹਾਂ ’ਚ ਨੀਰਜ ਬਖਸ਼ੀ ਦੀ ਸੈਂਟਰੋ ਕਾਰ, ਮਦਨ ਲਾਲ ਸ਼ਰਮਾ ਦੀ ਆਲਟੋ ਕਾਰ, ਪਰਮਜੀਤ ਕੌਰ ਦੀ ਮਾਰੂਤੀ, ਰਮਾਕਾਂਤ ਯਾਦਵ ਦੀ ਮਾਰੂਤੀ, ਜਤਿੰਦਰ, ਮੋਹਿੰਦਰਪਾਲ, ਦਵਿੰਦਰ ਕੁਮਾਰ, ਆਤਮ ਪ੍ਰਕਾਸ਼ ਅਤੇ ਸ਼ਿਵ ਕੁਮਾਰ ਦੀਆਂ ਕਾਰਾਂ ’ਚੋਂ ਬੈਟਰੀਆਂ ਚੋਰੀਆਂ ਹੋਈਆਂ।  

ਚੋਰਾਂ ਨੇ ਪਹਿਲਾਂ ਕੀਤੀ ਹੋਵੇਗੀ ਰੇਕੀ : ਸੈਕਟਰ-30 ਨਿਵਾਸੀ ਕਾਂਗਰਸੀ ਅਾਗੂ ਯਾਦਵਿੰਦਰ ਮਹਿਤਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੀਆਂ ਕਾਰਾਂ ਖਡ਼੍ਹੀਅਾਂ ਹੁੰਦੀਆਂ ਹਨ, ਉਥੇ ਐਂਟਰੀ ਦੇ ਚਾਰ ਰਸਤੇ ਹਨ। ਚੋਰਾਂ ਨੇ ਜਿਸ ਹੁਸ਼ਿਆਰੀ ਨਾਲ 13 ਕਾਰਾਂ ਦੀਆਂ ਬੈਟਰੀਆਂ ਚੋਰੀ ਕੀਤੀਆਂ ਹਨ ਅਤੇ ਕਿਸੇ ਨੂੰ ਭਿਣਕ ਨਹੀਂ ਲੱਗੀ, ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਚੋਰਾਂ ਨੇ ਪਹਿਲਾਂ ਰੇਕੀ ਕੀਤੀ ਹੋਵੇਗੀ, ਉਦੋਂ ਉਨ੍ਹਾਂ ਨੂੰ ਪਤਾ ਸੀ ਕਿ ਕੌਣ-ਕੌਣ ਕਿੰਨੇ ਵਜੇ ਆਉਂਦਾ ਹੈ ਅਤੇ ਕਾਰਾਂ ਕਿੱਥੇ ਖਡ਼੍ਹੀਆਂ ਹੁੰਦੀਆਂ ਹਨ।   


KamalJeet Singh

Content Editor

Related News