ਬਠਿੰਡਾ ’ਚ ਤਾਪਮਾਨ-0.5 ਡਿਗਰੀ ਸੈਲਸੀਅਸ, 21 ਸਾਲ ’ਚ ਸਭ ਤੋਂ ਠੰਡਾ ਦਿਨ
Friday, Jan 01, 2021 - 12:26 PM (IST)
ਬਠਿੰਡਾ (ਸੁਖਵਿੰਦਰ): ਸਾਲ 2020 ਦੇ ਅੰਤਿਮ ਦਿਨ ਬਠਿੰਡਾ ’ਚ ਨਾ ਕੇਵਲ ਇਸ ਸਾਲ ਦਾ ਸਭ ਤੋਂ ਠੰਡਾ ਦਿਨ ਰਿਹਾ, ਸਗੋਂ ਇਸ ਨਾਲ ਸਭ ਤੋਂ ਠੰਡਾ ਦਿਨ ਹੋਣ ਦਾ ਪਿਛਲੇ 21 ਸਾਲ ਦਾ ਰਿਕਾਰਡ ਵੀ ਤੋੜ ਦਿੱਤਾ। ਵੀਰਵਾਰ ਨੂੰ ਬਠਿੰਡਾ ਦਾ ਘੱਟੋ-ਘੱਟ ਤਾਪਮਾਨ-0.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਪਿਛਲੇ 21 ਸਾਲਾ ’ਚ ਸਭ ਤੋਂ ਘੱਟ ਤਾਪਮਾਨ ਰਿਹਾ। ਉਕਤ ਸਮੇਂ ਦੌਰਾਨ ਕਦੇ ਵੀ ਬਠਿੰਡਾ ਦਾ ਤਾਪਮਾਨ ਮਾਈਨਸ ’ਚ ਨਹੀ ਰਿਹਾ। ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ 31 ਦਸੰਬਰ 2018 ਨੂੰ ਘੱਟੋ-ਘੱਟ ਤਾਪਮਾਨ 2.6, ਸਾਲ 2011 ’ਚ 2.2 ਅਤੇ ਸਾਲ 2009 ਵਿਚ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਜ਼ਿੱਦ ਛੱਡ ਕੇ ਵਾਪਸ ਲਵੇ ਖੇਤੀਬਾੜੀ ਨਾਲ ਸਬੰਧਿਤ ਕਾਲੇ ਕਾਨੂੰਨ: ਲੌਂਗੋਵਾਲ
ਵੀਰਵਾਰ ਨੂੰ ਸਵੇਰੇ ਪੂਰੇ ਇਲਾਕੇ ’ਚ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਿਆ। ਪੇਂਡੂ ਇਲਾਕਿਆਂ ਤੋਂ ਇਲਾਵਾ ਸ਼ਹਿਰੀ ਇਲਾਕਿਆਂ ’ਚ ਵੀ ਧੁੰਦ ਛਾਈ ਰਹੀ, ਜਿਸ ਕਾਰਨ ਸਵੇਰੇ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪਿਆ। ਬਾਅਦ ’ਚ ਹਲਕੀ ਧੁੰਦ ਵੀ ਨਿਕਲੀ ਪਰ ਠੰਡੀਆਂ ਹਵਾਵਾਂ ਦੇ ਕਾਰਨ ਮੌਸਮ ’ਚ ਠੰਡਕ ਬਣੀ ਰਹੀ, ਸਵੇਰੇ ਲੋਕਾਂ ਨੂੰ ਅੱਗ ਬਾਲਕੇ ਸੇਕਦੇ ਦੇਖਿਆ ਗਿਆ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤਕ ਮੌਸਮ ਠੰਡਾ ਅਤੇ ਖੁਸ਼ਕ ਬਣਿਆ ਰਹੇਗਾ। ਖੇਤੀ ਵਿਭਾਗ ਦੇ ਅਨੁਸਾਰ ਉਕਤ ਧੁੰਦ ਅਤੇ ਠੰਡ ਫਸਲਾਂ ਲਈ ਵਿਸ਼ੇਸ਼ਕਰ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ।
ਇਹ ਵੀ ਪੜ੍ਹੋ: ਸਾਲ 2020! ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਸਿੱਖਿਆ ਮੰਤਰੀ ਦੀ ਰਿਹਾਇਸ਼