ਨਗਰ ਨਿਗਮ ਦਾ ਪਾਲੀਥੀਨ ''ਤੇ ਰੋਕ ਦਾ ਦਿਸਣ ਲੱਗਾ ਅਸਰ

01/10/2020 2:38:50 PM

ਬਠਿੰਡਾ (ਆਜ਼ਾਦ) : ਹਾਰ ਉਦੋਂ ਹੁੰਦੀ ਹੈ ਜਦੋਂ ਮੰਨ ਲਿਆ ਜਾਂਦਾ ਹੈ। ਜਿੱਤ ਉਦੋਂ ਹੁੰਦੀ ਹੈ, ਜਦੋਂ ਇਰਾਦਾ ਪੱਕਾ ਹੁੰਦਾ ਹੈ। ਇਹ ਇਕ ਕਵਿਤਾ ਦੀਆਂ ਦੋ ਲਾਈਨਾਂ ਬਠਿੰਡਾ ਨਗਰ ਨਿਗਮ ਦੇ ਪਾਲੀਥੀਨ ਰੋਕੂ ਮੁਹਿੰਮ ਦੇ ਨਾਲ ਸਬੰਧਤ ਹਨ ਕਿਉਂਕਿ ਸ਼ਹਿਰ 'ਚ ਘਾਤਕ ਪਾਲੀਥੀਨ ਦੇ ਪ੍ਰਯੋਗ 'ਚ ਕਾਫੀ ਕਮੀ ਆਈ ਹੈ। ਜ਼ਿਆਦਾਤਰ ਦੁਕਾਨਦਾਰ ਗਾਹਕਾਂ ਨੂੰ ਪਾਲੀਥੀਨ 'ਚ ਸਾਮਾਨ ਨਹੀਂ ਦੇ ਰਹੇ ਹਨ। ਬਲਕਿ ਪਾਲੀਥੀਨ ਦੀ ਜਗ੍ਹਾ ਕੱਪੜੇ ਅਤੇ ਕਾਗਜ਼ ਦੇ ਬਣੇ ਥੈਲੇ 'ਚ ਹੀ ਗਾਹਕਾਂ ਨੂੰ ਸਾਮਾਨ ਦੇ ਰਹੇ ਹਨ। ਉਥੇ ਹੀ ਇਹ ਥੈਲੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ।

ਜ਼ਿਕਰਯੋਗ ਹੈ ਕਿ ਬਠਿੰਡਾ ਨਗਰ ਨਿਗਮ ਨੇ ਕਈ ਸਾਲਾਂ ਤੋਂ ਪਾਲੀਥੀਨ 'ਤੇ ਰੋਕ ਲਾਈ ਹੋਈ ਹੈ। ਪਾਲੀਥੀਨ ਵਿਕਰੇਤਾਵਾਂ ਦੇ ਗੋਦਾਮ 'ਤੇ ਵੀ ਕਈ ਵਾਰ ਛਾਪੇ ਵੀ ਮਾਰੇ ਗਏ, ਦੁਕਾਨਦਾਰਾਂ 'ਤੇ ਜੁਰਮਾਨਾ ਵੀ ਲਾਇਆ ਗਿਆ, ਉਸਦੇ ਬਾਵਜੂਦ ਵੀ ਪਾਲੀਥੀਨ ਦੇ ਲਫਾਫਿਆਂ ਦੇ ਪ੍ਰਯੋਗ 'ਚ ਕੋਈ ਕਮੀ ਨਹੀਂ ਆਈ ਪਰ ਲਗਾਤਾਰ ਨਗਰ ਨਿਗਮ ਦੀ ਕਾਰਵਾਈ ਅਤੇ ਸ਼ਹਿਰ ਵਾਸੀਆਂ 'ਚ ਜਾਗਰੂਕਤਾ ਕਾਰਣ ਦੁਕਾਨਦਾਰਾਂ ਪਾਲੀਥੀਨ 'ਚ ਸਾਮਾਨ ਦੇਣਾ ਬੰਦ ਕਰ ਦਿੱਤਾ ਹੈ ਪਰ ਨਗਰ ਨਿਗਮ ਨੂੰ ਅਜੇ ਵੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਨਹੀਂ ਤਾਂ ਫਿਰ ਤੋਂ ਪਾਲੀਥੀਨ ਦੇ ਪ੍ਰਯੋਗ ਵਧਣ ਦੇ ਆਸਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਸਬਜ਼ੀ ਅਤੇ ਮੀਟ ਵੇਚਣ ਵਾਲੇ ਅਜੇ ਵੀ ਕਰ ਰਹੇ ਹਨ ਪ੍ਰਯੋਗ
ਸ਼ਹਿਰ 'ਚ ਭਾਵੇਂ ਹੀ ਪਾਲੀਥੀਨ 'ਤੇ ਰੋਕ ਦੀ ਵਜ੍ਹਾ ਨਾਲ ਦੁਕਾਨਦਾਰਾਂ ਨੇ ਪਾਲੀਥੀਨ 'ਚ ਸਾਮਾਨ ਦੇਣਾ ਬੰਦ ਕਰ ਦਿੱਤਾ ਹੈ। ਪਰ ਸ਼ਹਿਰ ਵਿਚ ਸਬਜ਼ੀ ਅਤੇ ਮੀਟ ਵੇਚਣ ਵਾਲਿਆਂ 'ਤੇ ਪਾਬੰਦੀ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਇਹ ਅੱਜ ਵੀ ਸਬਜ਼ੀ ਅਤੇ ਮੀਟ ਪਾਬੰਦੀਸ਼ੁਦਾ ਪਾਲੀਥੀਨ 'ਚ ਹੀ ਦੇ ਰਹੇ ਹਨ। ਜੇਕਰ ਸਮੇਂ ਰਹਿੰਦੇ ਨਗਰ ਨਿਗਮ ਕਾਰਵਾਈ ਨਹੀਂ ਕਰਦਾ ਤਾਂ ਇਨ੍ਹਾਂ ਦੀ ਦੇਖਾਦੇਖੀ ਹੋਰ ਦੁਕਾਨਦਾਰ ਵੀ ਇਸਦਾ ਪ੍ਰਯੋਗ ਕਰਨਾ ਸ਼ੁਰੂ ਕਰ ਦੇਣਗੇ।

ਪਾਲੀਥੀਨ ਦੇ ਪ੍ਰਯੋਗ ਦੇ ਨੁਕਸਾਨ
ਪਾਲੀਥੀਨ ਅਤੇ ਪਲਾਸਟਿਕ 'ਚ ਰੱਖੇ ਖਾਧ ਪਦਾਰਥ ਦੀ ਵਜ੍ਹਾ ਨਾਲ ਬੇਸਹਾਰਾ ਪਸ਼ੂ ਵੀ ਇਸ ਨੂੰ ਖਾ ਲੈਂਦੇ ਹਨ। ਇਸ ਨਾਲ ਉਨ੍ਹਾਂ ਦਾ ਸਾਹ ਘੁੱਟ ਜਾਂਦਾ ਹੈ ਅਤੇ ਉਹ ਮਰ ਜਾਂਦੇ ਹਨ। ਪਲਾਸਟਿਕ ਦੇ ਲਗਾਤਾਰ ਸੰਪਰਕ 'ਚ ਰਹਿਣ ਨਾਲ ਖੂਨ 'ਚ ਥੈਲੇਟਸ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਗਰਭ ਅਵਸਥਾ ਦੌਰਾਨ ਬੱਚੇ ਦੇ ਵਿਕਾਸ 'ਚ ਰੁਕਾਵਟ ਅਤੇ ਪ੍ਰਜਨਣ ਮੌਕੇ ਨੁਕਸਾਨ ਪਹੁੰਚਦਾ ਹੈ।


cherry

Content Editor

Related News