ਬਠਿੰਡਾ ਪੁੱਜੇ ਮਨਪ੍ਰੀਤ ਬਾਦਲ ਨੇ ਹਸਪਤਾਲ ਦੇ ਡਾਕਟਰਾਂ ਨੂੰ ਦਿੱਤੀਆਂ ਕਿੱਟਾਂ

04/08/2020 4:40:55 PM

ਬਠਿੰਡਾ (ਕੁਨਾਲ) - ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੂੰ ਗਾਰਡ ਆੱਫ ਆੰਨਰ ਦੇ ਰੂਪ ’ਚ ਸਨਮਾਨ ਦਿੱਤਾ ਗਿਆ ਸੀ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਵਲੋਂ ਮੰਗ ਕੀਤੀ ਗਈ ਸੀ ਕਿ ਉਹ ਉਨ੍ਹਾਂ ਨੂੰ ਸੁਰੱਖਿਆਂ ਦੇ ਰੂਪ ’ਚ ਹਸਪਤਾਲ ’ਚ ਇਕ ਕਿੱਟ ਵੀ ਮੁਹੱਈਆਂ ਕਰਵਾਉਣ। ਇਸ ਕਿੱਟ ਦੇ ਤਹਿਮ ਉਹ ਕੋਰੋਨਾ ਵਾਇਰਸ ਦੇ ਮਰੀਜ਼ ਦਾ ਇਲਾਜ ਚੰਗੀ ਤਰ੍ਹਾਂ ਦੇ ਨਾਲ ਅਤੇ ਸੁਰੱਖਿਅਤ ਹੋ ਕੇ ਕਰ ਸਕਦੇ ਹਨ। ਡਾਕਟਰਾਂ ਦੀ ਇਸ ਮੰਗ ਦੇ ਸਦਕਾ ਅੱਜ ਮਨਪ੍ਰੀਤ ਸਿੰਘ ਬਾਦਲ ਵਲੋਂ ਹਸਪਤਾਲ ਦੇ ਡਾਕਟਰਾਂ ਨੂੰ ਕਿੱਟ ਵੰਡੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ਨੂੰ ਉਕਤ ਸਹੂਲਤ ਦੇਣ ਦੇ ਲਈ ਮਨਪ੍ਰੀਤ ਬਾਦਲ ਵਿਸ਼ੇਸ਼ ਤੌਰ ’ਤੇ ਬਠਿੰਡਾ ਆਏ, ਜਿਥੇ ਉਨ੍ਹਾਂ ਨੇ 50 ਦੇ ਕਰੀਬ ਡਾਕਟਰੀ ਕਿੱਟਾਂ ਦਿੱਤੀਆਂ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਫੈਲ ਰਿਹਾ ਹੈ। ਇਸ ਮਹਾਮਾਰੀ ਦਾ ਸਾਹਮਣਾ ਕਰਨ ਵਾਲੇ ਵਿਦੇਸ਼ੀ ਲੋਕਾਂ ਨੇ ਵੀ ਹੁਣ ਹਾਰ ਮੰਨ ਲਈ ਹੈ। ਪੰਜਾਬ ’ਚ ਇਸ ਮਹਾਮਾਰੀ ਨਾਲ ਲੜਨ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ, ਜਿਸ ਨਾਲ ਲੋਕ ਇਸ ਭਿਆਨਕ ਬੀਮਾਰੀ ਤੋਂ ਬਚ ਸਕਦੇ ਹਨ। 


rajwinder kaur

Content Editor

Related News