ਬਠਿੰਡਾ ''ਚ ਡੇਂਗੂ ਦਾ ਕਹਿਰ ਜਾਰੀ, 394 ਦੇ ਕਰੀਬ ਪਹੁੰਚੀ ਮਰੀਜਾਂ ਦੀ ਗਿਣਤੀ

11/14/2019 3:53:35 PM

ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਵਿਚ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਦੇ ਚੱਲਦੇ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿਚ ਹੁਣ ਤੱਕ 394 ਦੇ ਕਰੀਬ ਡੇਂਗੂ ਦੇ ਮਰੀਜ ਦਾਖਲ ਹੋਏ ਹਨ।

ਡਾਕਟਰ ਮੁਤਾਬਕ ਹੈਲਥ ਵਿਭਾਗ ਦੀਆਂ ਟੀਮਾਂ ਵਲੋਂ ਇਲਾਕਿਆਂ 'ਚ ਜਾ ਕੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਫੈਲਣ ਦਾ ਮੁੱਖ ਕਾਰਨ ਘਰਾਂ ਵਿਚ ਇਕ ਜਗ੍ਹਾ 'ਤੇ ਪਾਣੀ ਦਾ ਖੜ੍ਹਾ ਹੋਣਾ ਦੱਸਿਆ ਜਾ ਰਿਹਾ ਹੈ, ਕਿਉਂਕਿ ਜ਼ਿਆਦਾ ਦਿਨਾਂ ਤੋਂ ਖੜ੍ਹੇ ਪਾਣੀ ਕਾਰਨ ਮੱਛਰ ਪੈਦਾ ਹੁੰਦਾ ਹੈ ਜਿਸ ਕਾਰਨ ਬੀਮਾਰੀ ਫੈਲਣ ਦਾ ਡਰ ਰਹਿੰਦਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਦੀ ਸਾਫ-ਸਫਾਈ ਰੱਖੋ ਅਤੇ ਆਪਣੇ ਆਲੇ-ਦੁਆਲੇ ਜਾਂ ਘਰਾਂ ਵਿਚ ਪਾਣੀ ਨੂੰ ਇਕੱਠਾ ਨਾ ਹੋਣ ਦਿਓ ਤਾਂ ਕਿ ਲੋਕ ਡੇਂਗੂ ਵਰਗੀਆਂ ਬਿਮਾਰੀ ਤੋਂ ਬੱਚ ਸਕਣ।


cherry

Content Editor

Related News