ਰਾਫੇਲ ਦੇ ਆਉਂਦਿਆਂ ਹੀ ਪਾਕਿ ਦੇ ਮੁਕਾਬਲੇ ਭਾਰੀ ਹੋ ਜਾਵੇਗਾ ਸਾਡਾ ਪੱਲੜਾ : ਧਨੋਆ
Tuesday, May 28, 2019 - 11:11 AM (IST)

ਬਠਿੰਡਾ (ਏਜੰਸੀਆਂ) : ਭਾਰਤੀ ਫਜ ਦੇ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਸੋਮਵਾਰ ਨੂੰ ਪੰਜਾਬ ਦੇ ਬਠਿੰਡਾ ਕੋਲ 'ਮਿਸਿੰਗ ਮੈਨ' ਫਾਰਮੇਸ਼ਨ ਵਿਚ ਉਡਾਣ ਭਰ ਕੇ ਕਾਰਗਿਲ ਯੁੱਧ ਵਿਚ 20 ਸਾਲ ਪਹਿਲਾਂ ਸ਼ਹੀਦ ਹੋਏ ਸਕੂਐਡਰਨ ਲੀਡਰ ਅਜੇ ਆਹੂਜਾ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ, ''2002 ਵਿਚ ਆਪ੍ਰੇਸ਼ਨ ਪ੍ਰਕਾਰਮ ਦੌਰਾਨ ਉਨ੍ਹਾਂ ਕੋਲ (ਪਾਕਿਸਤਾਨ ਕੋਲ) ਸਮਰਥਾ ਨਹੀਂ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਟੈਕਨਾਲੋਜੀ ਨੂੰ ਅਪਗ੍ਰੇਡ ਕਰ ਲਿਆ ਸੀ ਪਰ ਰਾਫੇਲ ਦੇ ਆਉਂਦਿਆਂ ਹੀ ਸਾਡਾ ਪੱਲੜਾ ਫਿਰ ਭਾਰੀ ਹੋ ਜਾਵੇਗਾ।''