''ਆਪ'' ਆਗੂ ਕੁੱਟਮਾਰ ਮਾਮਲਾ, ਵਕੀਲਾਂ ਨੇ ਲਾਇਆ SSP ਦਫਤਰ ਦੇ ਬਾਹਰ ਧਰਨਾ

08/19/2019 1:40:02 PM

ਬਠਿੰਡਾ (ਅਮਿਤ ਸ਼ਰਮਾ) : ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰ ਤੋਂ ਪ੍ਰਧਾਨ ਅਤੇ ਵਕੀਲ ਨਵਦੀਪ ਜੀਂਦਾ ਦੇ ਹੱਕ ਵਿਚ ਅੱਜ ਵਕੀਲਾਂ ਵੱਲੋਂ ਐਸ.ਐਸ.ਪੀ. ਦਫਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਦੇ ਡੀ.ਜੀ.ਪੀ. ਅਤੇ ਪੰਜਾਬ ਸਰਕਾਰ ਬਠਿੰਡਾ ਦੇ ਐਸ.ਐਸ.ਪੀ. ਦਾ ਤਬਾਦਲਾ ਨਹੀਂ ਕਰਦੀ ਅਤੇ ਹਮਲਾਵਰ ਟ੍ਰੈਫਿਕ ਪੁਲਸ ਮੁਲਾਜ਼ਮ 'ਤੇ ਮਾਮਲਾ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਇਸੇ ਤਰ੍ਹਾਂ ਧਰਨੇ ਦਿੰਦੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਭਰ ਦੇ ਵਕੀਲ ਹੜਤਾਲ 'ਤੇ ਜਾਣਗੇ। ਇਸ ਧਰਨੇ ਵਿਚ ਔਰਤ ਵਕੀਲ ਵੀ ਸ਼ਾਮਲ ਹੋਈਆਂ।

PunjabKesari

ਦਰਅਸਲ ਸ਼ਨੀਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰ ਤੋਂ ਪ੍ਰਧਾਨ ਅਤੇ ਵਕੀਲ ਨਵਦੀਪ ਜੀਂਦਾ ਬਠਿੰਡਾ ਦੇ ਅਜੀਤ ਰੋਡ 'ਤੇ ਆ ਰਿਹਾ ਸੀ। ਟ੍ਰੈਫਿਕ ਹੌਲਦਾਰ ਰਣਜੀਤ ਸਿੰਘ ਨੇ ਪ੍ਰਧਾਨ ਨੂੰ ਵਨ-ਵੇ ਰੋਡ 'ਤੇ ਜਾਣ ਤੋਂ ਰੋਕਿਆ ਤਾਂ ਇਸ ਗੱਲ ਨੂੰ ਲੈ ਕੇ ਪ੍ਰਧਾਨ ਤੇ ਹੌਲਦਾਰ ਵਿਚਕਾਰ ਗਰਮਾ-ਗਰਮੀ ਹੋ ਗਈ। ਇਸ ਦੌਰਾਨ ਪ੍ਰਧਾਨ ਨੇ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ, ਜਦਕਿ ਹੌਲਦਾਰ ਉਸਦੀ ਵੀਡੀਓ ਬਣਾਉਣ ਲੱਗਾ। ਪ੍ਰਧਾਨ ਨੇ ਹੱਥ ਮਾਰ ਕੇ ਉਸਦਾ ਮੋਬਾਇਲ ਸੁੱਟ ਦਿੱਤਾ। ਅੰਤ ਦੋਵੇਂ ਧਿਰਾਂ ਹੱਥੋਪਾਈ 'ਤੇ ਉਤਰ ਆਈਆਂ ਤੇ ਮਾਮਲਾ ਕੁੱਟ-ਮਾਰ ਤੱਕ ਪਹੁੰਚ ਗਿਆ। ਫਿਰ ਲੋਕਾਂ ਨੇ ਵਿਚਕਾਰ ਹੋ ਕੇ ਮਾਮਲਾ ਸ਼ਾਂਤ ਕੀਤਾ। ਮੌਕੇ 'ਤੇ ਪੁਲਸ ਪਹੁੰਚ ਗਈ ਤੇ ਨਵਦੀਪ ਸਿੰਘ ਜੀਦਾ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਿਵਲ ਲਾਈਨ ਵਿਖੇ ਲੈ ਗਈ, ਜਿਸ ਤੋਂ ਬਾਅਦ ਵਕੀਲਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਵੱਲੋਂ ਧਰਨੇ ਅਤੇ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਸੀ।


cherry

Content Editor

Related News