ਹੁਣ ਟ੍ਰੈਫਿਕ 'ਚ ਵਿਘਨ ਪਾਉਣ ਵਾਲੇ ਵਾਹਨਾਂ ਦੀ ਵੀ ਖੈਰ ਨਹੀਂ

Monday, Feb 24, 2020 - 03:17 PM (IST)

ਹੁਣ ਟ੍ਰੈਫਿਕ 'ਚ ਵਿਘਨ ਪਾਉਣ ਵਾਲੇ ਵਾਹਨਾਂ ਦੀ ਵੀ ਖੈਰ ਨਹੀਂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜਦੋਂ ਤੋਂ ਐਸ. ਐਸ. ਪੀ. ਸੰਦੀਪ ਗੋਇਲ ਨੇ ਬਰਨਾਲਾ ਜ਼ਿਲੇ ਦਾ ਚਾਰਜ ਸੰਭਾਲਿਆ ਹੈ, ਉਦੋਂ ਤੋਂ ਹੀ ਪੁਲਸ ਦੇ ਸ਼ਰਾਰਤੀ ਅਨਸਰਾਂ ਖਿਲਾਫ਼ ਤੇਵਰ ਤਿੱਖੇ ਹੋ ਗਏ ਹਨ। ਜਨਤਕ ਥਾਂਵਾਂ 'ਤੇ ਸ਼ਰਾਬ ਪੀਣ, ਹੁਲੜਬਾਜ਼ੀ ਕਰਨ, ਉੱਚੀ ਆਵਾਜ਼ ਵਿਚ ਡੀ. ਜੇ. ਵਜਾਉਣ, ਬਿਨਾਂ ਨੰਬਰ ਪਲੇਟ ਤੋਂ ਵਾਹਨਾਂ 'ਤੇ ਘੁੰਮਣ ਵਾਲਿਆਂ ਖਿਲਾਫ ਸਖ਼ਤੀ ਕਰਨ ਤੋਂ ਬਾਅਦ ਹੁਣ ਜਿਹੜੇ ਵਾਹਨ ਟ੍ਰੈਫਿਕ ਵਿਚ ਵਿਘਨ ਪਾਉਂਦੇ ਹਨ। ਉਨ੍ਹਾਂ ਵਾਹਨਾਂ 'ਤੇ ਵੀ ਪੁਲਸ ਨੇ ਨਕੇਲ ਕਸਣੀ ਸ਼ੁਰੂ ਕਰ ਦਿੱਤੀ ਹੈ।

ਆਮ ਤੌਰ 'ਤੇ ਜੀ. ਟੀ. ਰੋਡ 'ਤੇ ਅਤੇ ਮੇਨ ਸੜਕਾਂ 'ਤੇ ਭੂੰਗ ਭਰੀਆਂ ਟਰਾਲੀਆਂ ਆਮ ਲੋਕਾਂ ਦੀ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ। ਅੱਜ ਬਰਨਾਲਾ ਪੁਲਸ ਵੱਲੋਂ ਇਕ ਭੂੰਗ ਭਰੀ ਟਰਾਲੀ ਚਾਲਕ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਸਦੀ ਆਮ ਜਨਤਾ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।


author

cherry

Content Editor

Related News