ਸ਼ਰਾਬ ਠੇਕੇਦਾਰ ਦੇ ਕਰਿੰਦੇ ਦੀ ਕੁੱਟ-ਮਾਰ ਕਰ ਕੇ ਖੋਹੇ 22 ਹਜ਼ਾਰ

09/19/2019 4:55:29 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਦੀ ਕੁੱਟ-ਮਾਰ ਕਰ ਕੇ 22 ਹਜ਼ਾਰ ਰੁਪਏ ਖੋਹਣ ਦੇ ਦੋਸ਼ 'ਚ ਦੋ ਵਿਅਕਤੀਆਂ ਖਿਲਾਫ ਥਾਣਾ ਧਨੌਲਾ ਵਿਚ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮੁਦੱਈ ਜਗਵਿੰਦਰ ਸਿੰਘ ਵਾਸੀ ਪਦਾਰਥਖੇੜਾ ਜ਼ਿਲਾ ਜੀਂਦ (ਹਰਿਆਣਾ) ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਸ਼ਰਾਬ ਦੇ ਠੇਕੇਦਾਰਾਂ ਦੇ ਕੋਲ ਨੌਕਰੀ ਕਰਦਾ ਹੈ। ਪਿਛਲੀ 11 ਸਤੰਬਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਕੁਲੈਕਸ਼ਨ ਕਰ ਕੇ ਜਦੋਂ ਉਹ ਬਾਹੱਦ ਬੱਸ ਸਟੈਂਡ ਹਰੀਗੜ੍ਹ ਪੁੱਜਾ ਤਾਂ ਦੋਸ਼ੀਆਨ ਗੁਰਪ੍ਰਤਾਪ ਸਿੰਘ ਅਤੇ ਗੁਰਪਿਆਰ ਸਿੰਘ ਵਾਸੀਆਨ ਹਰੀਗੜ੍ਹ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟ-ਮਾਰ ਕੀਤੀ ਅਤੇ 22 ਹਜ਼ਾਰ ਰੁਪਏ ਖੋਹ ਕੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News