ਮਾਰ ਦੇਣ ਦੀ ਨੀਅਤ ਨਾਲ ਵਿਅਕਤੀ ''ਤੇ ਕੀਤੀ ਫਾਇਰਿੰਗ, ਇਕ ਕਾਬੂ

11/10/2019 3:54:41 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਵਿਅਕਤੀ 'ਤੇ ਫਾਇਰਿੰਗ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜਦਕਿ 2 ਵਿਅਕਤੀ ਫਰਾਰ ਹੋ ਗਏ।

ਥਾਣਾ ਸਿਟੀ 2 ਦੇ ਪੁਲਸ ਅਧਿਕਾਰੀ ਧਰਮਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਕੋਲ ਗਗਨਦੀਪ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ 8 ਨਵੰਬਰ ਨੂੰ ਉਹ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਕਚਹਿਰੀ ਚੌਂਕ ਪਹੁੰਚਿਆ ਤਾਂ ਦੂਜੀ ਕਾਰ ਵਿਚ ਸਵਾਰ 3 ਨੌਜਵਾਨ ਨੇ ਆਪਣੀ ਕਾਰਨ ਉਸ ਦੀ ਕਾਰ ਅੱਗੇ ਲਾ ਲਈ ਅਤੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਰੋਹਿਤ ਕੁਮਾਰ ਵਾਸੀ ਭਦੌੜ, ਬਿੱਟੂ ਵਾਸੀ ਹਮੀਦੀ, ਵਿਨੋਦ ਕੁਮਾਰ ਵਾਸੀ ਬਰਨਾਲਾ ਨੇ ਕਾਰ ਵਿਚੋਂ ਉਤਰ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੋਹਿਤ ਕੁਮਾਰ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਅਤੇ ਉਹ ਇਕਦਮ ਹੇਠਾਂ ਬੈਠ ਗਿਆ ਅਤੇ ਫਾਇਰ ਉਪਰੋਂ ਦੀ ਲੰਘ ਗਿਆ। ਉਸ ਵੱਲੋਂ ਰੌਲਾ ਪਾਉਣ 'ਤੇ ਬਿੱਟੂ ਹਮੀਦੀ ਅਤੇ ਵਿਨੋਦ ਦੋਵੇਂ ਮੌਕੇ ਤੋਂ ਭੱਜ ਗਏ ਜਦਕਿ ਰੋਹਿਤ ਕੁਮਾਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਪੁਲਸ ਨੇ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News