110 ਪੇਟੀਆਂ ਸ਼ਰਾਬ ਸਮੇਤ ਵਿਅਕਤੀ ਗ੍ਰਿਫਤਾਰ

09/28/2019 5:20:13 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਪੁਨੀਤ ਮਾਨ) : ਬਰਨਾਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੱਜ ਤੀਜੀ ਵਾਰ ਹਰਿਆਣਾ ਮਾਰਕਾ ਸ਼ਰਾਬ ਦੀਆਂ 110 ਪੇਟੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਨਾਇਬ ਸਿੰਘ ਜਦੋਂ ਸਮੇਤ ਪੁਲਸ ਪਾਰਟੀ ਬੱਸ ਸਟੈਂਡ ਧਨੌਲਾ ਖੁਰਦ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਟਰੱਕ ਵਿਚ ਹਰਿਆਣਾ ਤੋਂ ਦੇਸੀ ਸ਼ਰਾਬ ਦੀ ਬਰਨਾਲਾ ਵਿਚ ਤਸਕਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਥੋਂ ਲੰਘ ਰਹੇ ਇਕ ਸ਼ੱਕੀ ਟਰੱਕ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲੈਣ 'ਤੇ ਟਰੱਕ ਵਿਚੋਂ 110 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁੱਛਗਿਛ ਦੌਰਾਨ ਰਾਜੂ ਵੈਦਵਾਨ ਨੇ ਦੱਸਿਆ ਕਿ ਉਹ ਸ਼ਰਾਬ ਘਨੋਰੀ ਤੋਂ ਲਿਆਇਆ ਸੀ ਅਤੇ ਉਸ ਨੇ ਇਹ ਸ਼ਰਾਬ ਬਰਨਾਲਾ ਵਿਚ ਹੀ ਸਪਲਾਈ ਕਰਨੀ ਸੀ। ਉਸ ਨੇ ਦੱਸਿਆ ਕਿ ਉਹ ਸਿਰਫ ਟਰੱਕ ਦਾ ਡਰਾਈਵਰ ਹੈ, ਉਸ ਨੂੰ ਇਕ ਚੱਕਰ ਦੇ 5000 ਰੁਪਏ ਮਿਲਦੇ ਹਨ। ਪੁਲਸ ਨੇ ਰਾਜੂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News