ਬਜਰੰਗ ਦਲ ਹਿੰਦੁਸਤਾਨ ਨੇ ਪ੍ਰਦਰਸ਼ਨ ਕਰ ਕੇ ਕੀਤਾ ‘ਓਮ ਨਮ ਸ਼ਿਵਾਯ’ ਦਾ ਜਾਪ

Saturday, Jan 12, 2019 - 12:05 AM (IST)

ਬਜਰੰਗ ਦਲ ਹਿੰਦੁਸਤਾਨ ਨੇ ਪ੍ਰਦਰਸ਼ਨ ਕਰ ਕੇ ਕੀਤਾ ‘ਓਮ ਨਮ ਸ਼ਿਵਾਯ’ ਦਾ ਜਾਪ

ਮੋਗਾ, (ਗੋਪੀ ਰਾਊਕੇ)- ਸ਼ਿਵ ਸ਼ਕਤੀ ਮੰਦਰ ’ਚ ਬਜਰੰਗ ਦਲ ਹਿੰਦੁਸਤਾਨ ਵੱਲੋਂ ਪਿਛਲੇ 1 ਮਹੀਨੇ ਤੋਂ ਪੰਜਾਬ ਸਰਕਾਰ ਵਿਰੁੱਧ ਇਨਸਾਫ ਦੀ ਮੰਗ ਨੂੰ ਲੈ ਕੇ ਭੋਲੇ ਨਾਥ ਮੂਹਰੇ ਦਿੱਤਾ ਜਾ ਰਿਹਾ ਭਾਵਨਾਤਮਕ ਧਰਨਾ ਉਸ ਸਮੇਂ ਨਵਾਂ ਮੋਡ਼ ਲੈ ਗਿਆ, ਜਦ ਇਕ ਮੋਟਰਸਾਈਕਲ ਸਵਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿੰਦੇ ਹੋਏ ਧਮਕਾਇਆ ਕਿ ਪੂਜਾ-ਪਾਠ ਕਿਸੇ ਹੋਰ ਮੰਦਰ ’ਚ ਜਾ ਕੇ ਕਰੋ। ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਸਡ਼ਕ ਵਿਚਕਾਰ ਓਮ ਨਮ ਸ਼ਿਵਾਯ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚ ਦੁੱਨੇਕੇ ਨਹਿਰ ਦੇ ਕੋਲ ਲੱਗਦੇ ਧਰਮਕੋਟ ਬਾਈਪਾਸ ’ਤੇ ਗੱਡੀਆਂ ਦੀ ਲੰਮੀਆਂ ਲਾਈਨਾਂ ਲੱਗ ਗਈਆਂ।  ਇਸ ਸਮੇਂ ਪਹੁੰਚੀ ਪੁਲਸ ਨੇ ਮਾਹੌਲ ਨੂੰ ਸ਼ਾਂਤ ਕੀਤਾ। ਇਸ ਮੌਕੇ ਬਜਰੰਗ ਦਲ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਸਾਹਿਲ ਗੁਪਤਾ ਨੇ  ਕਿਹਾ ਕਿ ਪਿਛਲੇ 1 ਮਹੀਨੇ ਤੋਂ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਸੱਚੀ ਸਰਕਾਰ ਭੋਲੇਨਾਥ ਦੀ ਪੂਜਾ-ਪਾਠ ਕਰ ਰਹੇ ਹਨ ਪਰ ਸਰਕਾਰਾਂ ਦੇ ਦਬਾਅ ਵਿਚ ਮੰਦਰਾਂ ਦੇ ਟਰੱਸਟੀ ਸਾਨੂੰ ਲਗਾਤਾਰ ਕਿਸੇ ਹੋਰ ਮੰਦਰ ’ਚ ਪੂਜਾ-ਪਾਠ ਲਈ ਦਬਾਅ ਬਣਾਉਂਦੇ ਰਹੇ, ਜਿਸ ਨਾਲ ਅਸੀਂ ਇਹ ਫੈਸਲਾ ਲਿਆ ਸੀ ਕਿ ਅਸੀਂ ਰੋਜ਼ ਇਕ ਨਵੇਂ ਮੰਦਰ ਵਿਚ ਪੂਜਾ-ਪਾਠ ਕਰਨਗੇ। ਇਸ ਮੌਕੇ ਸਾਹਿਲ ਗੁਪਤਾ, ਵੀਰ ਪ੍ਰਤਾਪ, ਲਾਈਫ ਨੈਸਲੇ, ਰੋਬਿਨ ਬੋਹਤ, ਅਮਨ ਕੁਮਾਰ, ਚਮਕੌਰ ਸਿੰਘ, ਸਨੀ ਵਰਮਾ, ਰਵੀ ਕੁਮਾਰ, ਸੋਨੂੰ ਕੁਮਾਰ, ਬਾਬਾ ਗੂੰਗਾ ਆਦਿ ਮੌਜੂਦ ਸਨ।


author

KamalJeet Singh

Content Editor

Related News