ਵਿਧਾਇਕ ਦਰਸ਼ਨ ਬਰਾੜ ਦੀ ਅਗਵਾਈ ਹੇਠ ਮੇਨ ਚੌਕ 'ਚ ਲਗਾਇਆ ਧਰਨਾ

09/25/2020 3:10:28 PM

ਬਾਘਾਪੁਰਾਣਾ (ਅਜੇ ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਆਰਡੀਨੈਸਾਂ ਦੇ ਵਿਰੋਧ 'ਚ ਇਤਿਹਾਸਕ ਸ਼ਹਿਰ ਬਾਘਾਪੁਰਾਣਾ ਦੇ ਸ਼ਹੀਦ ਊਧਮ ਸਿੰਘ ਚੌਕ 'ਚ ਸ਼ੁੱਕਰਵਾਰ ਸਵੇਰੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬਰਾੜ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਨੰਬਰ 1 ਦੁਸ਼ਮਣ ਹੈ, ਜੋ ਕਿਸਾਨੀ ਨੂੰ ਖ਼ਤਮ ਕਰਕੇ ਵੱਡੇ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੀਦੀ ਹੈ। ਇਸ ਦੇ ਨਾਲ ਦੇਸ਼ ਦੇ ਕਿਸਾਨ, ਆੜ੍ਹਤੀ, ਮਜ਼ਦੂਰ ਅਤੇ ਛੋਟੇ ਵਪਾਰੀ ਬਰਬਾਦ ਹੋ ਜਾਣਗੇ। 

ਇਹ ਵੀ ਪੜ੍ਹੋ :  ਕਿਸਾਨਾਂ ਵਲੋਂ ਨੈਸ਼ਨਲ ਹਾਈਵੇ 'ਤੇ ਵਿਸ਼ਾਲ ਧਰਨਾ, ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਰੇਬਾਜ਼ੀ
PunjabKesariਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਕਿਸਾਨਾਂ ਦਾ ਹਿਮਾਇਤੀ ਹੁੰਦਾ ਤਾਂ ਹੁਣ ਤਕ ਭਾਜਪਾ ਨੇਤਾਵਾਂ ਦੇ ਘਰਾਂ ਨੂੰ ਘੇਰ ਰਿਹਾ ਹੁੰਦਾ ਪਰ ਇਸ ਦੇ ਉਲਟ ਇਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਅਤੇ ਵਿਸ਼ੇਸ਼ ਤੌਰ 'ਤੇ ਬੀਬੀ ਬਾਦਲ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਨਹੀਂ ਆਇਆ। ਇਸ ਸਮੇਂ ਮਾਰਕੀਟ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਕਾਲੇਕੇ, ਬਿੱਟੂ ਮਿੱਤਲ, ਬੀਬੀ ਅਮਰਜੀਤ ਕੌਰ ਖੋਟੇ, ਪੰਨਾ ਸੰਘਾ, ਗੋਪੀ ਖੋਟੇ, ਜਗਸੀਰ ਗਰਗ, ਜਗਸੀਰ ਸਿੰਘ ਜੱਗਾ, ਸੁਰਿੰਦਰ ਸਿੰਘ ਛਿੰਦਾ, ਮਨਵੀਰ ਬਰਾੜ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਵੱਡੀ ਗਿਣਤੀ 'ਚ ਕਿਸਾਨਾਂ-ਮਜ਼ਦੂਰਾਂ ਨੇ ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ਕੀਤਾ ਜਾਮ
PunjabKesari


Baljeet Kaur

Content Editor

Related News