ਬਾਘਾ ਪੁਰਾਣਾ ਮੇਨ ਚੌਂਕ ’ਚ ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ ਨੇ ਕਾਲੇ ਬਿੱਲਾਂ ਦੀਆਂ ਸਾੜੀਆਂ ਕਾਪੀਆਂ

Thursday, Jan 14, 2021 - 10:21 AM (IST)

ਬਾਘਾ ਪੁਰਾਣਾ ਮੇਨ ਚੌਂਕ ’ਚ ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ ਨੇ ਕਾਲੇ ਬਿੱਲਾਂ ਦੀਆਂ ਸਾੜੀਆਂ ਕਾਪੀਆਂ

ਬਾਘਾ ਪੁਰਾਣਾ (ਰਾਕੇਸ਼, ਅਜੇ, ਮੁਨੀਸ਼)- ਮੇਨ ਚੌਂਕ ਵਿਚ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੇ ਮੋਦੀ ਸਰਕਾਰ ਦੇ ਕਾਲੇ ਬਿੱਲਾਂ ਨੂੰ ਲੋਹੜੀ ’ਤੇ ਅੱਗ ਲਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਦੀ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਬਾਵਾ, ਜਸਵਿੰਦਰ ਸਿੰਘ ਸਾਹੋਕੇ, ਜਗਮੋਹਨ ਸਿੰਘ ਸਮਾਧ ਭਾਈ, ਕੁਲਵੰਤ ਸਿੰਘ ਰਾਊਕੇ, ਗੁਰਦਰਸ਼ਨ ਸਿੰਘ ਕਾਲੇਕੇ, ਜਸਵਿੰਦਰ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਹੰਕਾਰੀ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨੀ ਦਾ ਉਜਾੜਾ ਕਰ ਕੇ ਕੁਝ ਲੋਟੂ ਕਾਰਪੋਰੇਟ ਘਰਾਣਿਆਂ ਨੂੰ ਹੋਰ ਮਾਲੋ-ਮਾਲ ਕਰਨ ਲਈ ਆਰਡੀਨੈਸ ਬਿੱਲ ਕੋਰੋਨਾ ਦੇ ਦਿਨਾਂ ਵਿਚ ਲੋਕਾਂ ਨੂੰ ਘਰਾਂ ਵਿਚ ਵਾੜਕੇ ਪਾਸ ਕਰ ਕੇ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ, ਜਿਸ ਖਿਲਾਫ ਸਾਰਾ ਦੇਸ਼ ਮੋਦੀ ਸਰਕਾਰ ਨੂੰ ਭਾਜੜਾ ਪਵਾਉਣ ਲਈ ਇਕ ਮੰਚ ’ਤੇ ਇੱਕਠਾ ਹੋ ਗਿਆ। ਇਸ ਕਰ ਕੇ ਮੋਦੀ ਨੂੰ ਸਬਕ ਸਿਖਾਉਣ ਤੱਕ ਕਿਸਾਨ ਸੜਕਾਂ ’ਤੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਚਲਾਕੀਆਂ ਦਾ ਭਾਂਡਾ ਭੰਨਣ ਲਈ ਸਾਰਾ ਦੇਸ਼ ਦਿੱਲੀ ਵੱਲ 23 ਤੋਂ 26 ਜਨਵਰੀ ਲਈ ਵਤੀਰਾ ਘੱਤ ਰਿਹਾ ਹੈ। ਇਸ ਸਬੰਧ ਵਿਚ ਟਰੈਕਟਰ ਜਾਗਰੂਕ ਮਾਰਚ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ


author

Baljeet Kaur

Content Editor

Related News