ਬਾਬਾ ਦਿਆਲ ਦਾਸ ਕਤਲ ਮਾਮਲੇ ''ਚ ਗ੍ਰਿਫ਼ਤਾਰ ਕੀਤੇ ਜਰਨੈਲ ਦਾਸ ਦੀ ਅਚਾਨਕ ਮੌਤ
Monday, Sep 11, 2023 - 06:08 PM (IST)

ਮੋਗਾ (ਜਗਤਾਰ ਦੁਸਾਂਝ)- ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪਿੰਡ ਕੋਟ ਸੁਖੀਆ ਦੇ ਡੇਰਾ ਹਰ ਕੇ ਦਾਸ ਦੇ ਮੁਖੀ ਬਾਬਾ ਦਿਆਲ ਦਾਸ ਕਤਲ ਮਾਮਲੇ 'ਚ ਨਾਮਜ਼ਦ ਮੋਗਾ ਜ਼ਿਲ੍ਹੇ ਦੇ ਕਪੁਰਾ ਪਿੰਡ ਦੇ ਬਾਬਾ ਜਰਨੈਲ ਦਾਸ ਜਿਸ ਨੂੰ 2 ਸੰਤਬਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ 'ਚ ਉਸ ਨੂੰ ਸਿਟ ਹਵਾਲੇ ਕੀਤਾ ਗਿਆ ਸੀ ਅਤੇ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵੱਲੋਂ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿਥੇ ਇਕ ਦਿਨ ਪਹਿਲਾਂ ਸ਼ਾਮ ਅਚਾਨਕ ਉਨ੍ਹਾਂ ਦੀ ਸਿਹਤ ਖ਼ਾਰਬ ਹੋਣ ਦੇ ਚਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕੱਲ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਸ਼ਰਧਾਲੂਆਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਨੂੰ ਮੋਗਾ ਦੇ ਪਿੰਡ ਚੁਗਵਾ ਲਿਜਾਇਆ ਜਾ ਰਿਹਾ ਅਤੇ ਅੰਤਿਮ ਦਰਸ਼ਨਾਂ ਲਈ ਇਹ ਦੇਹ ਰੱਖੀ ਜਵੇਗੀ । ਕੱਲ ਸਵੇਰੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਸਪਤਾਲ 'ਚ ਉਨ੍ਹਾਂ ਦੇ ਡੇਰੇ ਦੇ ਸਮਰਥਕ ਵੱਡੀ ਗਿਣਤੀ 'ਚ ਜੁੜੇ ਸਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਕਿਸੇ ਕਿਸਮ ਦਾ ਵਿਵਾਦ ਪੈਦਾ ਨਾ ਹੋਵੇ ।
ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ
ਇਸ ਮਾਮਲੇ 'ਚ ਪੁਲਸ ਵੱਲੋਂ ਪੁਸ਼ਟੀ ਕਰਦੇ ਹੋਏ ਐੱਸ. ਪੀ ਜਸਮੀਤ ਸਿੰਘ ਨੇ ਦੱਸਿਆ ਕਿ ਅੱਜ ਬਾਬਾ ਜਰਨੈਲ ਦਾਸ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਉਨ੍ਹਾਂ ਦੇ ਵਾਰਸਾਂ ਹਵਾਲੇ ਕੀਤਾ ਗਿਆ ਹੈ ਅਤੇ ਸ਼ਾਂਤੀ ਪੂਰਵਕ ਇਹ ਸਾਰੀ ਪ੍ਰਕਿਰਿਆ ਹੋਈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੁਗਵਾ ਵਿਖੇ ਲਿਜਾ ਰਹੇ ਹਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8