5 ਰੁਪਏ ਨੂੰ ਲੈ ਕੇ ਪਿਆ ਬਖੇੜਾ, ਚੱਲੀਆਂ ਤਲਵਾਰਾਂ, ਸੀ. ਸੀ. ਟੀ. ਵੀ. ’ਚ ਕੈਦ ਹੋਇਆ ਵਾਕਿਆ
Wednesday, Aug 02, 2023 - 05:03 PM (IST)

ਭਾਮੀਆਂ ਕਲਾਂ (ਜਗਮੀਤ) : ਤਾਜਪੁਰ ਰੋਡ ’ਤੇ ਸਥਿਤ ਪਿੰਡ ਤਾਜਪੁਰ ਬੇਟ ਦੀ ਮਾਰਕੀਟ ’ਚ ਕੁਝ ਲੋਕਾਂ ਨੇ ਇਕ ਕਰਿਆਨੇ ਦੀ ਦੁਕਾਨ ਵਾਲੇ ’ਤੇ ਸਿਰਫ਼ 5 ਰੁਪਏ ਵੱਧ ਮੰਗਣ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਜਿਸ ਕਾਰਨ ਦੁਕਾਨ ਮਾਲਕ ਅਤੇ ਉਸਦਾ ਵਰਕਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨੇੜੇ ਦੇ ਦੁਕਾਨਦਾਰਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਘਟਨਾ 1 ਅਗਸਤ ਮੰਗਲਵਾਰ ਦੀ ਦੇਰ ਰਾਤ ਕਰੀਬ ਸਾਢੇ 8 ਵਜੇ ਦੇ ਲਗਭਗ ਦੀ ਦੱਸੀ ਜਾ ਰਹੀ ਹੈ। ਪਿੰਡ ਤਾਜਪੁਰ ’ਚ ਹੀ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਰਾਜੇਸ਼ ਕੁਮਾਰ (44) ਪੁੱਤਚ ਅਸ਼ਰਫੀ ਭਗਤ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਦੁਕਾਨ ਤੋਂ ਸਮਾਨ ਲੈਣ ਵਾਲੀ ਬਿੰਦੂ ਨਾਮਕ ਔਰਤ ਦੇ ਕਹਿਣ ’ਤੇ ਉਕਤ ਵਿਅਕਤੀ ਉਧਾਰ ਸਮਾਨ ਲੈ ਕੇ ਗਿਆ ਸੀ। ਜਿਸਦੀ ਕੁੱਲ ਰਕਮ 335 ਰੁਪਏ ਬਣਦੀ ਸੀ। ਘਟਨਾ ਵਾਲੇ ਦਿਨ ਮੰਗਲਵਾਰ ਦੀ ਸ਼ਾਮ ਕਰੀਬ ਸਾਢੇ 6 ਵਜੇ ਉਕਤ ਵਿਅਕਤੀ ਜਿਸਨੇ ਨਸ਼ਾ ਕੀਤਾ ਹੋਇਆ ਸੀ, ਸਾਮਾਨ ਦੇ ਪੈਸੇ ਦੇਣ ਆਇਆ ਅਤੇ 335 ਰੁਪਏ ਦੀ ਥਾਂ 330 ਰੁਪਏ ਦੇਣ ਲੱਗਾ। ਜਿਸ ਕਾਰਨ ਦੁਕਾਨਦਾਰ ਰਾਜੇਸ਼ ਕੁਮਾਰ ਨੇ ਪੂਰੇ 335 ਰੁਪਏ ਦੀ ਮੰਗ ਕਰਦੇ ਹੋਏ ਕਿਹਾ ਕਿ ਉਧਾਰ ਸਾਮਾਨ ਲੈਣ ਵੇਲੇ ਹੀ 335 ਰੁਪਏ ਬਾਰੇ ਦੱਸ ਦਿੱਤਾ ਗਿਆ ਸੀ ਅਤੇ ਹੁਣ ਉਹ ਘੱਟ ਪੈਸੇ ਨਹੀਂ ਲਵੇਗਾ। ਜਿਸ 'ਤੇ ਉਕਤ ਵਿਅਕਤੀ ਧਮਕੀ ਦਿੰਦਾ ਹੋਇਆ ਉਥੋਂ ਚਲਾ ਗਿਆ। ਰਾਤ ਨੂੰ ਕਰੀਬ ਸਾਢੇ 8 ਵਜੇ ਦੇ ਕਰੀਬ ਆਪਣੇ ਹੋਰ ਸਾਥੀਆਂ ਨਾਲ ਤਲਵਾਰਾਂ, ਸਾਈਕਲ ਦੀ ਚੇਨ ਅਤੇ ਇੱਟਾਂ-ਰੋੜੇ ਨਾਲ ਆਏ ਅਤੇ ਉਨ੍ਹਾਂ ਉਪੱਰ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਰਾਜੇਸ਼ ਕੁਮਾਰ ਦੇ ਸਿਰ ਅਤੇ ਬਾਂਹ ’ਤੇ ਗੰਭੀਰ ਸੱਟ ਲੱਗਣ ਦੇ ਨਾਲ ਹੀ ਉਸਦੇ ਖੱਬੇ ਹੱਥ ਦੀ ਇਕ ਉਂਗਲ ਦੀ ਹੱਡੀ ਵੀ ਟੁੱਟ ਗਈ। ਦੁਕਾਲ ’ਤੇ ਕੰਮ ਕਰਨ ਵਾਲੇ ਵਿਸ਼ਾਲ ਕੁਮਾਰ ਪੁੱਤਰ ਉਮਾ ਸ਼ੰਕਰ ਦੇ ਚਿਹਰੇ ਦੇ ਸੱਜੇ ਪਾਸੇ ਕਾਫ਼ੀ ਵੱਡਾ ਕੱਟ ਲੱਗ ਗਿਆ। ਉਕਤ ਹਮਲਾਵਰ ਹਮਲਾ ਕਰਨ ਉਪਰੰਤ ਉੱਥੋਂ ਦੀ ਫਰਾਰ ਹੋ ਗਏ।
ਇਹ ਵੀ ਪੜ੍ਹੋ : ਵੱਡਾ ਹਾਦਸਾ ਟਲਿਆ : ਰੇਲ ਲਾਈਨ ’ਚ ਆਇਆ ਕਰੈਕ, 3 ਘੰਟੇ ਰੋਕੀ ਸੱਚਖੰਡ ਐਕਸਪ੍ਰੈੱਸ
ਹਮਲੇ ਦੌਰਾਨ ਦੁਕਾਨ ’ਚ ਹੀ ਰਹਿ ਗਈ ਤਲਵਾਰ
ਸਿਰਫ਼ 5 ਰੁਪਏ ਕਾਰਨ ਦੁਕਾਨਦਾਰ ਅਤੇ ਉਸਦੇ ਸਾਥੀ ਉਪੱਰ ਹਮਲਾ ਕਰਨ ਵਾਲੇ ਹਮਲਾਵਰ ਪੂਰੀ ਤਰ੍ਹਾ ਬੇਖੌਫ ਸਨ। ਜਿਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ। ਇਸ ਹਮਲੇ ਦੌਰਾਨ ਹਮਲਾਵਰਾਂ ਕਰਿਆਨੇ ਦੀ ਦੁਕਾਨ ’ਚ ਹੀ ਤਲਵਾਰ ਛੱਡ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : CM ਮਾਨ ਦੇ ਲੁਧਿਆਣਾ ਦੌਰੇ ਨਾਲ ਕਈਆਂ ਨੂੰ ਆਈਆਂ ‘ਤ੍ਰੇਲੀਆਂ’, ਬਲਾਕ ਪ੍ਰਧਾਨਾਂ ਦੇ ਚਿਹਰਿਆਂ ’ਤੇ ਲਾਲੀ
ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ
ਹਮਲਾਵਰਾ ਵੱਲੋਂ ਅੰਜ਼ਾਮ ਦਿੱਤੀ ਗਈ ਇਹ ਪੂਰੀ ਘਟਨਾ ਮਾਰਕੀਟ ’ਚ ਲੱਗੇ ਹੋਏ ਕਰੀਬ ਦਰਜ਼ਨ ਤੋਂ ਜ਼ਿਆਦਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ | ਸੀ. ਸੀ. ਟੀ. ਵੀ. ਫੁਟੇਜ ’ਚ ਦੇਖਣ ’ਤੇ ਪਤਾ ਚੱਲਦਾ ਹੈ ਕਿ ਹਮਲਾਵਰ ਕਿਸ ਤਰ੍ਹਾਂ ਬੇਖੌਫ ਹੋ ਕੇ ਕੁਝ ਹੀ ਮਿੰਟਾਂ 'ਚ ਦੁਕਾਨ ਦੇ ਅੰਦਰ ਦਾਖਿਲ ਹੋ ਦੁਕਾਨਦਾਰ ’ਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਹਨ। ਰੌਲਾ ਪੈਣ ਤੋਂ ਬਾਅਦ ਨੇੜੇ ਦੇ ਦੁਕਾਨਦਾਰਾਂ ਨੇ ਜਦੋਂ ਬਾਹਰ ਨਿਕਲਕੇ ਦੇਖਿਆ ਤਾਂ ਰਾਜੇਸ਼ ਕੁਮਾਰ ਅਤੇ ਉਸਦਾ ਵਰਕਰ ਵਿਸ਼ਾਲ ਲਹੂ-ਲੁਹਾਣ ਹਾਲਤ 'ਚ ਸਨ |
ਮੌਕੇ ’ਤੇ ਪੁੱਜੀ ਪੁਲਸ
ਕੁੱਟਮਾਰ ਦਾ ਸ਼ਿਕਾਰ ਹੋਏ ਰਾਜੇਸ਼ ਕੁਮਾਰ ਅਤੇ ਵਿਸ਼ਾਲ ਕੁਮਾਰ ਦੇ ਮੁੱਢਲੇ ਇਲਾਜ ਤੋਂ ਬਾਅਦ ਅੱਜ ਬੁੱਧਵਾਰ ਦੀ ਸਵੇਰ ਥਾਣਾ ਜਮਾਲਪੁਰ ਤੋਂ ਥਾਣੇਦਾਰ ਜਤਿੰਦਰ ਕੁਮਾਰ ਮੌਕਾ ਦੇਖਣ ਲਈ ਪਹੁੰਚੇ। ਜਿਥੇ ਉਨ੍ਹਾਂ ਨੇ ਪੀੜਤ ਦੁਕਾਨਦਾਰ ਦੇ ਬਿਆਨ ਲੈਣ ਦੇ ਨਾਲ ਹੀ ਹਮਲਾਵਰਾਂ ਦੀ ਕਿਰਪਾਨ ਵੀ ਕਬਜ਼ੇ ’ਚ ਲੈ ਲਈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8