ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ ਕਰ ਕੇ ਚੋਰੀ ਕਰਨ ਵਾਲਾ ਭਗੌਡ਼ਾ ਸਾਥੀ ਸਮੇਤ ਗ੍ਰਿਫਤਾਰ

Saturday, Dec 01, 2018 - 05:37 AM (IST)

ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ ਕਰ ਕੇ ਚੋਰੀ ਕਰਨ ਵਾਲਾ ਭਗੌਡ਼ਾ ਸਾਥੀ ਸਮੇਤ ਗ੍ਰਿਫਤਾਰ

ਅੱਪਰਾ, (ਦੀਪਾ)- ਅੱਪਰਾ ਪੁਲਸ ਨੇ ਬੀਤੀ ਰਾਤ ਪ੍ਰਵਾਸੀ ਮਜ਼ਦੂਰਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਕੇ ਮੋਬਾਇਲ ਫੋਨ ਤੇ ਨਕਦੀ ਚੋਰੀ ਕਰਨ ਵਾਲੇ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸੁਖਦੇਵ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਬੀਤੀ ਰਾਤ ਇਕ ਕਥਿਤ ਹਮਲਾਵਰ ਨੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਉਸ ਦੇ ਘਰ ’ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਛੁਰੇ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਘਰੋਂ ਮੋਬਾਇਲ ਫੋਨ ਤੇ ਨਕਦੀ ਲੁੱਟ ਕੇ ਫਰਾਰ ਹੋ ਗਿਆ ਸੀ। ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ ਕਰ ਕੇ ਚੋਰੀ ਕਰਨ ਵਾਲੇ ਕਥਿਤ ਮੁਲਜ਼ਮ ਦੀ ਪਛਾਣ ਰਿੰਕੂ ਸਾਧ ਪੁੱਤਰ ਸੋਮ ਲਾਲ ਉਰਫ ਛਿੰਦਾ ਵਾਸੀ ਅੱਪਰਾ ਵਜੋਂ ਹੋਈ। ਕਥਿਤ ਮੁਲਜ਼ਮ ਕੋਲੋਂ ਵਾਰਦਾਤ ’ਚ ਵਰਤਿਆ ਤੇਜ਼ਧਾਰ ਹਥਿਆਰ ਛੁਰਾ, ਚੋਰੀਸ਼ੁਦਾ 3 ਹਜ਼ਾਰ ਦੀ ਨਕਦੀ ਤੇ 3 00 ਨਸ਼ੇ  ਵਾਲੀਆ ਗੋਲੀਆਂ ਵੀ ਬਰਾਮਦ ਹੋਈਆਂ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਮੁਲਜ਼ਮ ਥਾਣਾ ਫਿਲੌਰ ਵਿਖੇ ਸਾਲ 2016 ’ਚ ਦਰਜ ਮੁਕੱਦਮੇ ਤਹਿਤ ਮਾਣਯੋਗ ਅਦਾਲਤ ਵਲੋਂ ਭਗੌਡ਼ਾ ਕਰਾਰ ਹੈ। ਜਦਕਿ ਉਸ ਦੇ ਦੂਸਰੇ ਸਾਥੀ ਦੀ ਪਛਾਣ ਗੁੱਜਰ ਯੂਰੀ ਪੁੱਤਰ ਜਮਾਲਦੀਨ ਵਾਸੀ ਸਮਰਾਡ਼ੀ ਰੋਡ ਅੱਪਰਾ ਵਜੋਂ ਹੋਈ, ਜਿਸ  ਕੋਲੋ ਚੋਰੀਸ਼ੁਦਾ ਮੋਬਾਇਲ ਬਰਾਮਦ ਹੋਇਆ। ਕਥਿਤ ਮੁਲਜ਼ਮਾਂ ਖਿਲਾਫ਼ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕਰ ਕੇ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਫਿਲੌਰ ਪੇਸ਼ ਕੀਤਾ ਜਾਵੇਗਾ। 


Related News