ਵਿਧਾਨ ਸਭਾ 'ਚ ਅਕਾਲੀਆਂ ਵਲੋਂ ਵਾਕਆਊਟ 'ਤੇ ਪ੍ਰਨੀਤ ਕੌਰ ਦਾ ਤਿੱਖਾ ਬਿਆਨ
Thursday, Jan 16, 2020 - 03:25 PM (IST)
ਪਟਿਆਲਾ (ਬਖਸ਼ੀ): ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਵਿਧਾਨ ਸਭਾ 'ਚ ਅਕਾਲੀਆਂ ਵਲੋਂ ਵਾਕਆਊਟ ਕਰਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਇਕ ਵਾਰੀ ਪਹਿਲਾਂ ਆਪਣੇ ਕੀਤੇ ਕੰਮਾਂ ਉੱਤੇ ਝਾਤ ਮਾਰਨੀ ਚਾਹੀਦੀ ਹੈ, ਕਿਉਂਕਿ ਜਿਹੜੇ ਐਮ.ਓ.ਯੂ. ਸਾਈਨ ਉਨ੍ਹਾਂ ਵੱਲੋਂ ਕੀਤੇ ਗਏ ਉਹ ਉਨ੍ਹਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ।
ਪ੍ਰੋ. ਗੁਰਸੇਵਕ ਸਿੰਘ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਤੋਂ ਸਦਭਾਵਨਾ ਪੈਦਲ ਮਾਰਚ ਨੂੰ ਝੰਡੀ ਦੇਣ ਦੇ ਲਈ ਪਹੁੰਚੇ ਸਨ। ਇਸ ਦੇ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਸ਼ਹਿਰ ਦੇ 'ਚ ਪਿਛਲੇ ਦਿਨੀਂ ਹੈਲਥ ਵਿਭਾਗ ਵੱਲੋਂ ਲਏ ਗਏ ਪਾਣੀ ਦੇ ਸੈਂਪਲ ਉੱਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਟਿਆਲਾ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਮਿਲੇ ਜਿਸ ਨੂੰ ਲੈ ਕੇ ਉਹ ਕੋਸ਼ਿਸ਼ ਕਰਦੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਸੀ। ਇਜਲਾਸ ਦੌਰਾਨ ਜਦੋਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਭਾਸ਼ਣ ਦੇ ਰਹੇ ਸਨ ਤਾਂ ਅਕਾਲੀ ਦਲ ਵਲੋਂ ਛੁਣਛੁਣੇ ਵਜਾ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਖੂਬ ਨਾਅਰੇਬਾਜ਼ੀ ਕੀਤੀ ਗਈ।