ਥਾਣੇ ''ਚ ਗੋਲੀ ਚੱਲਣ ਨਾਲ ਏ. ਐੱਸ. ਆਈ. ਦੀ ਮੌਤ
Thursday, Jan 17, 2019 - 01:04 AM (IST)
ਡੇਰਾਬੱਸੀ,(ਅਨਿਲ)— ਡੇਰਾਬੱਸੀ ਵਿਖੇ ਤਾਇਨਾਤ ਏ. ਐੱਸ. ਆਈ. ਟ੍ਰੈਫਿਕ ਲਖਵਿੰਦਰ ਸਿੰਘ ਲੱਖਾ ਦੀ ਥਾਣੇ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਪੁਲਸ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਥਾਣੇ 'ਚ 2 ਪੁਲਸ ਮੁਲਾਜ਼ਮਾਂ ਦਾ ਆਪਸ 'ਚ ਝਗੜਾ ਹੋ ਗਿਆ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਤੋਂ ਅਚਾਨਕ ਰਿਵਾਲਵਰ ਤੋਂ ਗਲੀ ਚੱਲ ਗਈ, ਜੋ ਏ. ਐੱਸ. ਆਈ. ਟ੍ਰੈਫਿਕ ਲਖਵਿੰਦਰ ਸਿੰਘ ਦੇ ਜਾ ਲੱਗੀ। ਜ਼ਖ਼ਮੀ ਹਾਲਤ 'ਚ ਏ. ਐੱਸ. ਆਈ. ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਫਿਲਹਾਲ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।