ਅਸ਼ੋਕ ਕੁਮਾਰ ਦਾ ਬੀ. ਡੀ. ਪੀ. ਓ ਬੁਢਲਾਡਾ ਦਾ ਅਹੁਦਾ ਸੰਭਾਲਣ ''ਤੇ ਭਰਵਾਂ ਸਵਾਗਤ

8/6/2020 2:01:03 AM

ਬੁਢਲਾਡਾ,(ਮਨਜੀਤ) : ਜ਼ਿਲ੍ਹੇ 'ਚ ਨਵ-ਨਿਯੁਕਤ ਬੀ. ਡੀ. ਪੀ. ਓ ਅਸ਼ੋਕ ਕੁਮਾਰ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਸ਼ੋਕ ਕੁਮਾਰ ਬੀ. ਡੀ. ਪੀ. ਓ. ਬੁਢਲਾਡਾ, ਫਰੀਦਕੋਟ ਤੇ ਹੁਣ ਮੋਹਾਲੀ ਹੈੱਡ ਕੁਆਟਰ ਤੋਂ ਉਹ ਬੁਢਲਾਡਾ ਵਿਖੇ ਬੀ.ਡੀ.ਪੀ.ਓ ਨਿਯੁਕਤ ਕੀਤੇ ਗਏ ਹਨ। ਇਸੇ ਦੌਰਾਨ ਐੱਸ. ਡੀ. ਓ. ਪੰਚਾਇਤੀ ਰਾਜ ਬਿਕਰਮ ਸਿੰਘ ਨੇ ਵੀ ਅਹੁਦਾ ਸੰਭਾਲਿਆ, ਜੋ ਕਿ ਸੁਨਾਮ ਤੋਂ ਬਦਲ ਕੇ ਬੁਢਲਾਡਾ ਵਿਖੇ ਤਰੱਕੀ ਦੇ ਕੇ ਲਗਾਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਪਾਰਦਰਸ਼ੀ ਢੰਗ ਨਾਲ ਕਰਨਗੇ ਅਤੇ ਸਰਕਾਰ ਦੇ ਦਿਸ਼ਾਂ-ਨਿਰਦੇਸ਼ ਤਹਿਤ ਹਲਕੇ ਅਤੇ ਦਿਹਾਤੀ ਖੇਤਰ ਦਾ ਵਿਕਾਸ ਕਰਨਗੇ।
ਇਸ ਮੌਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਪੰਚਾਇਤ ਅਫਸਰ ਸਰਬਜੀਤ ਸਿੰਘ, ਅਕਾਊਂਟੈਂਟ ਹਰਜੋਤ ਸਿੰਘ, ਸੁਪਰਡੈਂਟ ਨਿਰਮਲਾ ਦੇਵੀ, ਪੰਚਾਇਤ ਸਕੱਤਰ ਹਰਵੀਰ ਸਿੰਘ, ਅਜੈਬ ਸਿੰਘ, ਦੀਪਕ ਬਾਂਸਲ, ਮਨਮੋਹਨ ਸਿੰਘ, ਹਰਭਜਨ ਸਿੰਘ, ਜਸਪਾਲ ਸਿੰਘ, ਬਘੇਰ ਸਿੰਘ, ਸਤੀਸ਼ ਕੁਮਾਰ, ਲਾਲ ਸਿੰਘ, ਸੁਪਰਡੈਂਟ ਨਿਰਮਲਾ ਦੇਵੀ, ਕਾਂਗਰਸੀ ਆਗੂ ਲਲਿਤ ਬਾਂਸਲ ਰਿੰਪੀ ਡਸਕਾ, ਰਣਵੀਰ ਸਿੰਘ ਗੋਬਿੰਦਪੁਰਾ, ਸਰਪੰਚ ਚਰਨਜੀਤ ਸਿੰਘ ਗੋਰਖਨਾਥ, ਸਰਪੰਚ ਰਾਜਜੀਤ ਸਿੰਘ ਕੁਲਰੀਆਂ, ਅਕਾਊਂਟੈਂਟ ਸ਼ਗਨਦੀਪ ਕੌਰ,  ਆਦਿਆਂ ਨੇ ਬੁੱਕੇ ਦੇ ਕੇ ਅਸ਼ੌਕ ਕੁਮਾਰ ਦਾ ਭਰਵਾਂ ਸਵਾਗਤ ਕੀਤਾ।
 


Deepak Kumar

Content Editor Deepak Kumar