ਖੇਤਾਂ ’ਚ ਮੋਟਰ ਦੀਆਂ ਤਾਰਾਂ ਕੱਟਦਾ ਰੰਗੇ ਹੱਥੀਂ ਗ੍ਰਿਫ਼ਤਾਰ

03/09/2023 12:19:41 PM

ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਦੀ ਪੁਲਸ ਨੇ ਐੱਸ. ਐੱਚ. ਓ. ਅੰਕੁਰਦੀਪ ਸਿੰਘ ਦੀ ਅਗਵਾਈ ਹੇਠ ਖੇਤਾਂ ਵਾਲੀ ਮੋਟਰ ਦੀਆਂ ਤਾਰਾਂ ਕੱਟਦੇ ਵਿਅਕਤੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ 50 ਫੁੱਟ ਕੇਬਲ ਅਤੇ ਇਕ ਦਾਤੀ ਬਰਾਮਦ ਕੀਤੀ ਗਈ। ਥਾਣਾ ਪਸਿਆਣਾ ਦੀ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਗੱਜੂਮਾਜਰਾ ਦੀ ਸ਼ਿਕਾਇਤ ’ਤੇ ਸਤਨਾਮ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਕਾਲਾ ਝਾਡ਼ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਖ਼ਿਲਾਫ਼ 457, 380 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਿੰਡ ਗੱਜੂਮਾਜਰਾ ਵਿਖੇ ਆਪਣੇ ਖੇਤਾਂ ’ਚ ਗੇਡ਼ਾ ਮਾਰਨ ਗਿਆ ਸੀ। ਜਦੋਂ ਉਸ ਨੇ ਆ ਕੇ ਦੇਖਿਆ ਤਾਂ ਸਤਲਾਮ ਸਿੰਘ ਉਸ ਦੀ ਮੋਟਰ ਵਾਲੀ ਕੇਬਲ ਕੱਟ ਰਿਹਾ ਸੀ, ਜਿਸ ਨੂੰ ਮੌਕੇ ’ਤੇ ਕਾਬੂ ਕਰ ਕੇ ਉਸ ਤੋਂ 50 ਫੁੱਟ ਕੇਬਲ ਤੇ ਇਕ ਦਾਤੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰ ''ਚ ਪੁਆਏ ਵੈਣ, 28 ਸਾਲਾ ਨੌਜਵਾਨ ਦੀ ਹੋਈ ਦਰਦਨਾਕ ਮੌਤ    

ਬਿਨਾਂ ਨੰਬਰੀ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ
ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਦੂਜੇ ਕੇਸ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਬਿਨਾਂ ਨੰਬਰੀ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਨਾਂ ਕ੍ਰਿਪਾਲ ਸਿੰਘ ਪੁੱਤਰ ਬੀਰਾ ਰਾਮ ਵਾਸੀ ਪਿੰਡ ਡੇਰਾ ਅਲੀਪੁਰ ਥਾਣਾ ਸਦਰ ਪਟਿਆਲਾ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਗੁਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਤਰੈਂ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ ਉਕਤ ਵਿਅਕਤੀ ਮੋਟਰਸਾਈਕਲ ਕਰਨ ਦਾ ਆਦੀ ਹੈ। ਅੱਜ ਵੀ ਬਿਨਾਂ ਨੰਬਰੀ ਚੋਰੀ ਕੀਤਾ ਮੋਟਰਸਾਈਕਲ ਵੇਚਣ ਲਈ ਆ ਰਿਹਾ ਹੈ। ਪੁਲਸ ਨੇ ਨਾਕਾਬੰਦੀ ਕਰ ਕੇ ਉਕਤ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ, ਜਿਸ ਖਿਲਾਫ਼ 379, 411 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਰਸਰੀ ਤੋਂ 8ਵੀਂ ਤੱਕ ਦੇ ਬੱਚਿਆਂ ’ਚ ਪੜ੍ਹਨ ਦੀ ਆਦਤ ਵਿਕਸਤ ਕਰੇਗਾ ‘ਰੀਡਿੰਗ ਐਪ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News