ਪੰਜਾਬ ਬੋਰਡ ਦੀਆਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਪੜ੍ਹੋ ਪੂਰਾ ਸ਼ਡਿਊਲ
Wednesday, Dec 31, 2025 - 09:03 AM (IST)
ਮੋਹਾਲੀ (ਰਣਬੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਫਰਵਰੀ/ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰਯੋਗੀ ਤੇ ਲਿਖ਼ਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ। ਇਸ ਵਾਰ ਪ੍ਰਯੋਗੀ ਪ੍ਰੀਖਿਆਵਾਂ ਲਿਖ਼ਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਲਿਖ਼ਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਢੁੱਕਵਾਂ ਸਮਾਂ ਮਿਲ ਸਕੇ ਅਤੇ ਅਗਲੇਰੀਆਂ ਜਮਾਤਾਂ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਹੋ ਸਕੇ।
ਅੱਠਵੀਂ ਜਮਾਤ ਦੀਆਂ ਲਿਖ਼ਤੀ ਪ੍ਰੀਖਿਆਵਾਂ 17 ਤੋਂ 27 ਫਰਵਰੀ ਤੱਕ ਸਵੇਰੇ 11.00 ਤੋਂ 2:15 ਤੱਕ ਹੋਣਗੀਆਂ, ਜਿਨ੍ਹਾਂ ’ਚ ਕਰੀਬ 2 ਲੱਖ 77 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ’ਚ ਪ੍ਰੀਖਿਆ ਦੇਣਗੇ। ਦਸਵੀਂ ਜਮਾਤ ਦੀਆਂ ਲਿਖ਼ਤੀ ਪ੍ਰੀਖਿਆਵਾਂ 6 ਮਾਰਚ ਤੋਂ 1 ਅਪ੍ਰੈਲ ਤੱਕ ਸਵੇਰੇ 11 ਤੋਂ 2:15 ਤੱਕ ਹੋਣਗੀਆਂ, ਜਿਨ੍ਹਾਂ ’ਚ ਲਗਭਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ’ਚ ਪ੍ਰੀਖਿਆ ਦੇਣਗੇ।
ਇਸ ਤੋਂ ਇਲਾਵਾ ਬਾਰ੍ਹਵੀਂ ਦੀਆਂ ਲਿਖ਼ਤੀ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਤੱਕ ਸਵੇਰੇ 11 ਤੋਂ 2:15 ਤੱਕ ਹੋਣਗੀਆਂ, ਜਿਨ੍ਹਾਂ ’ਚ ਲਗਭਗ 2 ਲੱਖ 84 ਹਜ਼ਾਰ ਪ੍ਰੀਖਿਆਰਥੀ ਕਰੀਬ 2200 ਪ੍ਰੀਖਿਆ ਕੇਂਦਰਾਂ ’ਚ ਪ੍ਰੀਖਿਆ ਦੇਣਗੇ। ਪ੍ਰੀਖਿਆਵਾਂ ਸਬੰਧੀ ਹਦਾਇਤਾਂ, ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
