ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਅਡ਼ਿੱਕੇ

Friday, Oct 12, 2018 - 12:33 AM (IST)

ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਅਡ਼ਿੱਕੇ

ਅਹਿਮਦਗਡ਼੍ਹ, (ਇਰਫਾਨ)-  ਪੰਜਾਬ ਸਰਕਾਰ ਵਲੋਂ ਨਸ਼ਿਆ ਵਿਰੁੱਧ ਜਾਰੀ ਮੁਹਿੰਮ ਤਹਿਤ ਐੱਸ. ਐੱਸ. ਪੀ. ਜ਼ਿਲਾ ਸੰਗਰੂਰ ਦੇ ਨਿਰਦੇਸ਼ਾ ’ਤੇ ਥਾਣਾ ਸਿਟੀ ਅਹਿਮਦਗਡ਼੍ਹ ਦੇ ਇੰਚਾਰਜ ਤੇਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ  ਨਸ਼ੇ ਵਾਲੀਆ ਗੋਲੀਆ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਮੁਖੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਸ਼ਹਿਰ ਦੇ ਟੈਂਪੂ ਅੱਡੇ ਵਿਖੇ ਚੈਕਿੰਗ ’ਤੇ ਸੀ ਤਾ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੌਂਦ ਸਿਨੇਮਾ ਨੇਡ਼ੇ ਕੁਝ ਵਿਅਕਤੀ ਨਸ਼ੇ ਵਾਲੀਆਂ ਗੋਲੀਆ ਵੇਚ ਰਹੇ ਹਨ ਤਾਂ ਮੈਂ ਏ. ਐੱਸ. ਆਈ. ਜਸਪਾਲ ਸਿੰਘ ਨੂੰ ਮੌਕੇ ’ਤੇ ਭੇਜਿਆ। ਜਦੋਂ ਏ. ਐੱਸ. ਆਈ. ਜਸਪਾਲ ਦੀ ਅਗਵਾਈ ਵਾਲੀ ਟੀਮ ਮੌਕੇ ਤੇ ਪੁਹੰਚੀ ਤਾਂ ਦੋ ਵਿਅਕਤੀ ਸਕੂਟਰ ਬਿਨਾਂ ਨੰਬਰ ’ਤੇ ਖਡ਼੍ਹੇ ਨਸ਼ੇ ਵਾਲੀਆਂ ਗੋਲੀਆਂ ਵੇਚ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਵਿਅਕਤੀਅਾਂ ਦੀ ਪਛਾਣ ਹਰਦੀਪ ਕੁਮਾਰ ਵਾਸੀ ਅਹਿਮਦਗਡ਼੍ਹ ਤੇ ਰਾਜ ਸਿੰਘ ਵਾਸੀ ਪੋਹੀਡ਼ ਵਿਖੇ ਹੋਈ ਹੈ। ਇਨ੍ਹਾਂ ਵਿਰੁੱਧ  ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News