GBP ਦੇ ਡਾਇਰੈਕਟਰਾਂ ਖ਼ਿਲਾਫ਼ ਇਕ ਹੋਰ ਮਾਮਲਾ ਦਰਜ, ਪਲਾਟ ਦਿਵਾਉਣ ਦੇ ਨਾਂ ''ਤੇ ਮਾਰੀ 64 ਲੱਖ ਦੀ ਠੱਗੀ

Friday, Dec 22, 2023 - 02:43 AM (IST)

ਚੰਡੀਗੜ੍ਹ (ਸੁਸ਼ੀਲ) : ਕਰੋੜਾਂ ਰੁਪਏ ਦੀ ਠੱਗੀ ਕਰ ਕੇ ਫਰਾਰ ਹੋਏ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਦੇ ਭਗੌੜੇ ਚਾਰ ਡਾਇਰੈਕਟਰਾਂ ਖਿਲਾਫ ਡੇਰਾਬੱਸੀ ਵਿਚ ਪਲਾਟ ਦਿਵਾਉਣ ਦੇ ਨਾਂ ’ਤੇ 64 ਲੱਖ ਰੁਪਏ ਦੀ ਠੱਗੀ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਯਮੁਨਾਨਗਰ ਦੀ ਰਹਿਣ ਵਾਲੀ ਸੋਨੀਆ ਨੇ ਦਰਜ ਕਰਵਾਇਆ ਹੈ।

ਸੈਕਟਰ-34 ਥਾਣਾ ਪੁਲਸ ਨੇ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਦੇ ਡਾਇਰੈਕਟਰ ਡੇਰਾਬੱਸੀ ਦੇ ਆਦਰਸ਼ ਨਗਰ ਵਾਸੀ ਸਤੀਸ਼ ਕੁਮਾਰ, ਰਮਨ ਗੁਪਤਾ, ਪ੍ਰਦੀਪ ਕੁਮਾਰ ਅਤੇ ਸੈਕਟਰ 48 ਦੇ ਸੀਨੀਅਰ ਸਿਟੀਜ਼ਨ ਸੋਸਾਇਟੀ ਨਿਵਾਸੀ ਅਨੁਪਮ ਗੁਪਤਾ ਨੂੰ ਮੁਲਜ਼ਮ ਬਣਾਇਆ ਹੈ।

ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ

ਸੋਨੀਆ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਇਕ ਪਲਾਟ ਖਰੀਦਣਾ ਸੀ। ਏਜੰਟ ਨੇ ਸੈਕਟਰ-34 ਸਥਿਤ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਵਲੋਂ ਡੇਰਾਬੱਸੀ ਦੇ ਰਾਮਗੜ੍ਹ ਬੁੱਢਾ ਨੇੜੇ ਪ੍ਰਾਜੈਕਟ ਦਿਖਾਇਆ ਸੀ। ਉਸ ਨੇ ਅਪਾਰਟਮੈਂਟ ਨੰਬਰ 806, 8ਵੀਂ ਮੰਜ਼ਿਲ, ਪੇਂਟ ਹਾਊਸ, ਸੁਪਰ ਏਰੀਆ 2218 ਵਰਗ ਫੁੱਟ ਲਈ ਅਰਜ਼ੀ ਦਿੱਤੀ ਸੀ। 

ਇਹ ਵੀ ਪੜ੍ਹੋ- ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ

ਏਜੰਟ ਨੇ ਉਸ ਨੂੰ ਕੰਪਨੀ ਦੇ ਡਾਇਰੈਕਟਰਾਂ ਪ੍ਰਦੀਪ ਗੁਪਤਾ, ਰਮਨ ਗੁਪਤਾ, ਅਨੁਪਮ ਗੁਪਤਾ ਅਤੇ ਸੰਦੀਪ ਬਾਂਸਲ ਅਤੇ ਸੇਲਜ਼ਪਰਸਨ ਪ੍ਰੀਆ ਸ਼ਰਮਾ ਨਾਲ ਮਿਲਾਇਆ। ਉਕਤ ਫਲੈਟ ਦਾ ਸੌਦਾ 64 ਲੱਖ ਰੁਪਏ ਵਿਚ ਤੈਅ ਹੋਇਆ ਸੀ। ਉਨ੍ਹਾਂ ਨੇ ਅਪਾਰਟਮੈਂਟ ਲੈਣ ਲਈ ਬੈਂਕ ਤੋਂ ਲੋਨ ਲੈ ਕੇ 64 ਲੱਖ ਰੁਪਏ ਕੰਪਨੀ ਦੇ ਡਾਇਰੈਕਟਰ ਕੋਲ ਜਮ੍ਹਾ ਕਰਵਾਏ ਸਨ। ਮਿੱਥੇ ਸਮੇਂ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਵਲੋਂ ਖਰੀਦਿਆ ਅਪਾਰਟਮੈਂਟ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ।

ਇਹ ਵੀ ਪੜ੍ਹੋ- ਤਲਾਕ ਦੇ ਮਾਮਲੇ 'ਚ ਅਦਾਲਤ ਦਾ ਭਾਵਨਾਤਮਕ ਰੁਖ਼, ਕਿਹਾ : 'ਪਤਨੀ ਨੂੰ ਵਿਧਵਾ ਦੇ ਰੂਪ 'ਚ ਦੇਖਣਾ ਬੇਹੱਦ ਦੁਖਦਾਈ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News