ਘਰ ਵਿੱਚ ਦਾਖਲ ਹੋ ਅਣਪਛਾਤੇ ਵਿਅਕਤੀ ਨੇ ਚੋਰੀ ਕੀਤੇ ਚਾਰ ਮੋਬਾਈਲ ਫੋਨ
Saturday, Sep 07, 2024 - 06:26 PM (IST)
ਚੰਡੀਗੜ੍ਹ(ਨਵਿੰਦਰ ਸਿੰਘ)- ਚੰਡੀਗੜ੍ਹ ਦੇ ਸ਼ਾਸਤਰੀ ਨਗਰ ਦੇ ਇਕ ਮਕਾਨ ਵਿਚੋ ਚੋਰ ਚਾਰ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਸੰਦੀਪ ਕੁਮਾਰ ਨਿਵਾਸੀ ਮਕਾਨ ਨੰਬਰ ਦੋ ਹੁੱਡਾ ਫਾਰਮ ਸ਼ਾਸਤਰੀ ਨਗਰ ਚੰਡੀਗੜ੍ਹ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪ ਕੁਮਾਰ ਨੇ ਦੱਸਿਆ ਕਿ ਬੀਤੀ 4 ਸਤੰਬਰ ਦੀ ਰਾਤ ਉਹ ਆਪਣੇ ਪੂਰੇ ਪਰਿਵਾਰ ਨਾਲ ਘਰ ਵਿੱਚ ਸੌਂ ਰਿਹਾ ਸੀ। ਜਿਸ ਕਮਰੇ ਵਿੱਚ ਸ਼ਿਕਾਇਤ ਕਰਤਾ ਸੁੱਤਾ ਪਿਆ ਉਸ ਕਮਰੇ ਦਾ ਦਰਵਾਜ਼ਾ ਖੁੱਲਾ ਸੀ। ਰਾਤ ਸਮੇਂ ਕੋਈ ਅਣਪਛਾਤਾ ਵਿਅਕਤੀ ਸ਼ਿਕਾਇਤ ਕਰਤਾ ਦੇ ਕਮਰੇ ਵਿੱਚ ਦਾਖਿਲ ਹੋਇਆ। ਕਮਰੇ ਵਿੱਚ ਪਏ ਚਾਰ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ।
ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ
ਸਵੇਰੇ ਜਦੋਂ ਸ਼ਿਕਾਇਤ ਕਰਤਾ ਨੇ ਉੱਠ ਕੇ ਵੇਖਿਆ ਤਾਂ ਉਸ ਦੇ ਕਮਰੇ ਵਿੱਚ ਮੋਬਾਇਲ ਫੋਨ ਮੌਜੂਦ ਨਹੀਂ ਸਨ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ 137 (2) ਬੀਐਨਐਸ ਤਹਿਤ ਪੁਲਸ ਸਟੇਸ਼ਨ ਥਾਣਾ ਆਈਟੀ ਪਾਰਕ ਵਿੱਚ ਮਾਮਲਾ ਦਰਜ ਕਰ ਲਿਆ। ਪੁਲਸ ਵੱਲੋਂ ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8