ਈਮਾਨਦਾਰੀ ਦੀ ਮਿਸਾਲ : ਸਕੂਲ ਦੇ ਡਰਾਈਵਰਾਂ ਨੇ ਵਾਪਸ ਕੀਤਾ ਗੁੰਮ ਹੋਇਆ ਆਈਫੋਨ

Wednesday, Aug 12, 2026 - 01:45 PM (IST)

ਈਮਾਨਦਾਰੀ ਦੀ ਮਿਸਾਲ : ਸਕੂਲ ਦੇ ਡਰਾਈਵਰਾਂ ਨੇ ਵਾਪਸ ਕੀਤਾ ਗੁੰਮ ਹੋਇਆ ਆਈਫੋਨ

ਧਰਮਕੋਟ (ਸਤੀਸ਼) : ਏਂਜਲ ਹਾਰਟ ਕਾਨਵੈਂਟ ਸਕੂਲ, ਧਰਮਕੋਟ ਦੇ ਡਰਾਈਵਰਾਂ ਗੁਰਦੇਵ ਸਿੰਘ (ਬੰਟੀ) ਅਤੇ ਕੁਲਵਿੰਦਰ ਸਿੰਘ (ਸ਼ਿੰਦਾ) ਨੇ ਆਪਣੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਇਕ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਦੋਵੇਂ ਡਰਾਈਵਰਾਂ, ਜੋ ਬੱਡੂਵਾਲ ਦੇ ਰਹਿਣ ਵਾਲੇ ਹਨ, ਨੂੰ ਬਹਾਦਰ ਕੇ ਪਿੰਡ ਨੇੜੇ ਇਕ ਗੁੰਮ ਹੋਇਆ ਆਈਫੋਨ ਮਿਲਿਆ। ਫੋਨ ਅਨਲੌਕ ਸੀ ਅਤੇ ਉਸ ਵਿਚ ਮਾਲਕ ਨਾਲ ਸਬੰਧਤ ਕਈ ਮਹੱਤਵਪੂਰਨ ਜਾਣਕਾਰੀਆਂ ਮੌਜੂਦ ਸਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਗਲਤ ਵਰਤੋਂ ਕਰਨ ਦੀ ਬਜਾਏ ਆਪਣੀ ਇਮਾਨਦਾਰੀ ਦਿਖਾਉਂਦਿਆਂ ਫੋਨ ਨੂੰ ਉਸਦੇ ਅਸਲ ਮਾਲਕ ਤੱਕ ਪਹੁੰਚਾਇਆ। ਇਹ ਆਈਫੋਨ ਕਣੀਆਂ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦਾ ਸੀ, ਜਿਨ੍ਹਾਂ ਨੂੰ ਫੋਨ ਸੁਰੱਖਿਅਤ ਤਰੀਕੇ ਨਾਲ ਵਾਪਸ ਕਰ ਦਿੱਤਾ ਗਿਆ।

ਆਪਣਾ ਕੀਮਤੀ ਫੋਨ ਵਾਪਸ ਮਿਲਣ ’ਤੇ ਹਰਜਿੰਦਰ ਸਿੰਘ ਨੇ ਦੋਵੇਂ ਡਰਾਈਵਰਾਂ ਦੀ ਇਮਾਨਦਾਰੀ ਦੀ ਕਦਰ ਕਰਦਿਆਂ ਉਨ੍ਹਾਂ ਨੂੰ 2,000 ਦੀ ਇਨਾਮੀ ਰਕਮ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਵੀ ਦੋਵੇਂ ਡਰਾਈਵਰਾਂ ਦੀ ਇਮਾਨਦਾਰੀ, ਸੱਚਾਈ ਅਤੇ ਜ਼ਿੰਮੇਵਾਰਾਨਾ ਰਵੱਈਏ ਲਈ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ, ਇਹ ਘਟਨਾ ਸਾਨੂੰ ਸਿੱਖਿਆ ਦਿੰਦੀ ਹੈ ਕਿ ਇਮਾਨਦਾਰੀ ਸਿਰਫ਼ ਸਿਖਾਉਣ ਵਾਲੀ ਗੱਲ ਨਹੀਂ, ਸਗੋਂ ਜੀਵਨ ਵਿਚ ਅਪਣਾਉਣ ਵਾਲਾ ਗੁਣ ਹੈ।


author

Gurminder Singh

Content Editor

Related News