ਪੰਜਾਬ ਤੋਂ ਸ਼ੁਰੂ ਹੋਈ ਅੰਮ੍ਰਿਤ ਭਾਰਤ ਰੇਲਗੱਡੀ, ਯਾਤਰੀਆਂ ਦੀਆਂ ਲੱਗਣਗੀਆਂ ਮੌਜਾਂ
Tuesday, Sep 16, 2025 - 05:15 PM (IST)

ਜੈਤੋ (ਰਘੂਨੰਦਨ ਪਰਾਸ਼ਰ): ਫਿਰੋਜ਼ਪੁਰ ਰੇਲਵੇ ਡਿਵੀਜ਼ਨ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਰੇਲਵੇ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਲਈ ਛਹਿਰਟਾ ਅਤੇ ਸਹਰਸਾ ਵਿਚਕਾਰ ਇੱਕ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਰੇਲ ਸੇਵਾ ਦੇ ਨਿਯਮਤ ਸੰਚਾਲਨ ਨਾਲ, ਇਸ ਰੂਟ 'ਤੇ ਰੇਲਵੇ ਯਾਤਰੀਆਂ ਦੀ ਯਾਤਰਾ ਹੋਰ ਵੀ ਸੁਚਾਰੂ ਅਤੇ ਪਹੁੰਚਯੋਗ ਹੋ ਜਾਵੇਗੀ। ਛਹਿਰਟਾ ਅਤੇ ਸਹਰਸਾ ਵਿਚਕਾਰ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਸੇਵਾ ਹੇਠ ਲਿਖੇ ਅਨੁਸਾਰ ਚਲਾਈ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪਸਰਿਆ ਸੋਗ, ਪ੍ਰਦੇਸਾਂ ਨੇ ਲੈ ਲਈ ਪੰਜਾਬੀ ਮੁੰਡਿਆਂ ਦੀ ਜਾਨ
ਛਹਿਰਟਾ ਅਤੇ ਸਹਰਸਾ ਵਿਚਕਾਰ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਸੇਵਾ 14628 ਨਿਯਮਤ ਤੌਰ 'ਤੇ 20-09-2025 ਤੋਂ ਚਲਾਈ ਜਾ ਰਹੀ ਹੈ। ਰੇਲਗੱਡੀ ਨੰਬਰ 14628 ਹਰ ਸ਼ਨੀਵਾਰ ਛਹਿਰਟਾ ਤੋਂ ਸਹਰਸਾ ਲਈ ਰਵਾਨਾ ਹੋਵੇਗੀ। ਰੇਲਗੱਡੀ ਨੰਬਰ 14628 ਛਹਿਰਟਾ ਤੋਂ ਰਾਤ 11:20 ਵਜੇ ਰਵਾਨਾ ਹੋਵੇਗੀ ਅਤੇ ਲਗਭਗ 35 ਘੰਟਿਆਂ ਦੀ ਯਾਤਰਾ ਤੋਂ ਬਾਅਦ ਸਵੇਰੇ 10:00 ਵਜੇ ਸਹਰਸਾ ਪਹੁੰਚੇਗੀ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਅੰਮ੍ਰਿਤ ਭਾਰਤ ਸਪਤਾਹਿਕ ਰੇਲਗੱਡੀ 14627 ਨਿਯਮਿਤ ਤੌਰ 'ਤੇ 22-09-2025 ਤੋਂ ਚਲਾਈ ਜਾ ਰਹੀ ਹੈ। ਟਰੇਨ ਨੰਬਰ 14627 ਹਰ ਸੋਮਵਾਰ ਨੂੰ ਸਹਰਸਾ ਤੋਂ ਛੇਹਰਟਾ ਤੱਕ ਚੱਲੇਗੀ। ਟਰੇਨ ਨੰਬਰ 14627 ਸਹਰਸਾ ਤੋਂ ਦੁਪਹਿਰ 1:00 ਵਜੇ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟੇ ਦੇ ਸਫ਼ਰ ਤੋਂ ਬਾਅਦ ਸਵੇਰੇ 3:20 ਵਜੇ ਛੇਹਰਟਾ ਪਹੁੰਚੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ ਖ਼ਬਰ, ਜਾਣੋ ਵਿਭਾਗ ਦੀ Latest Update
ਰੂਟ 'ਚ, ਇਹ ਅੰਮ੍ਰਿਤ ਭਾਰਤ ਸਪਤਾਹਿਕ ਐਕਸਪ੍ਰੈਸ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਚੰਦੌਸੀ, ਸੀਤਾਪੁਰ, ਬੁੱਢੇਵਾਲ, ਗੋਂਦਾ, ਮਾਣਕਪੁਰ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਸਿਸਵਾ ਬਾਜ਼ਾਰ, ਨਰਕਟੀਆਗੰਜ, ਸਿਕਤਾ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝਾਂਝਰਪੁਰ, ਨਿਰਮਲੀ, ਸਰਾਏਗੜ੍ਹ ਅਤੇ ਸੁਪੌਲ ਰੇਲਵੇ ਸਟੇਸ਼ਨ ਦੋਵੇਂ ਦਿਸ਼ਾਵਾਂ 'ਚ ਰੁਕੇਗੀ। ਇਸ ਅੰਮ੍ਰਿਤ ਭਾਰਤ ਵੀਕਲੀ ਐਕਸਪ੍ਰੈਸ ਵਿੱਚ 8 ਸਲੀਪਰ ਕਲਾਸ ਕੋਚ, 11 ਜਨਰਲ ਕਲਾਸ ਕੋਚ ਹਨ ਅਤੇ ਇੱਕ ਪੈਂਟਰੀ ਕਾਰ ਦੀ ਸਹੂਲਤ ਵੀ ਉਪਲਬਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8