ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਚਮੜੀ ਅਤੇ ਅੱਖਾਂ ’ਚ ਇਨਫੈਕਸ਼ਨ ਦੀਆਂ ਬੀਮਾਰੀਆਂ ਨੇ ਪਾਇਆ ਘੇਰਾ
Saturday, Sep 06, 2025 - 02:47 PM (IST)

ਅੰਮ੍ਰਿਤਸਰ (ਦਲਜੀਤ)- ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਹਿਣ ਵਾਲੇ ਕਈ ਲੋਕਾਂ ਨੂੰ ਹੁਣ ਚਮੜੀ ਦੇ ਰੋਗ ਅਤੇ ਅੱਖਾਂ ’ਚ ਇਨਫੈਕਸ਼ਨ ਆਦਿ ਬੀਮਾਰੀਆਂ ਨੇ ਘੇਰਾ ਪਾ ਲਿਆ। ਹੜ੍ਹਾਂ ਦੇ ਪਾਣੀ ਕਾਰਨ ਲੋਕਾਂ ਦੇ ਪੈਰਾਂ ’ਚ ਜਿੱਥੇ ਖਾਰਿਸ਼ ਹੋ ਰਹੀ ਹੈ, ਉਥੇ ਹੀ ਕਈਆਂ ਦੇ ਪੈਰਾਂ ’ਚ ਜ਼ਖਮ ਹੋ ਗਏ ਹਨ। ਇਸੇ ਤਰ੍ਹਾਂ ਅੱਖਾਂ ’ਚ ਲੋਕਾਂ ਦੇ ਖਾਰਿਸ਼ ਹੋ ਰਹੀ ਹੈ ਅਤੇ ਅੱਖਾਂ ਦਾ ਰੰਗ ਲਾਲ ਹੋ ਗਿਆ ਹੈ। ਨਵ-ਨਿਯੁਕਤ ਸਿਵਲ ਸਰਜਨ ਡਾ. ਸਵਰਨਜੀਤ ਧਵਨ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਖੁਦ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਜਿੱਥੇ ਮੈਡੀਕਲ ਕੈਂਪਾਂ ’ਚ ਡਾਕਟਰਾਂ ਅਤੇ ਮੁਲਾਜ਼ਮਾਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਡੇਂਗੂ ਅਤੇ ਹੋਰ ਭਿਆਨਕ ਮਛਰਾਂ ਦੀ ਰੋਕਥਾਮ ਲਈ ਖੁਦ ਮਸ਼ੀਨਾਂ ਰਾਹੀਂ ਛਿੜਕਾਅ ਕੀਤਾ ਜਾ ਰਿਹਾ ਹੈ। ਡਾ. ਧਵਨ ਪ੍ਰਭਾਵਿਤ ਖੇਤਰਾਂ ’ਚ ਦਿਨ-ਰਾਤ ਚੱਲਣ ਵਾਲੇ ਮੈਡੀਕਲ ਕੈਂਪਾਂ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ-ਰੇਵਲੇ ਵਿਭਾਗ ਦਾ ਵੱਡਾ ਐਲਾਨ, ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਲਈ ਚਲਾਈਆਂ ਵਿਸ਼ੇਸ਼ ਟਰੇਨਾਂ
ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਲੋਕਾਂ ਨੂੰ ਵੱਡੇ ਪੱਧਰ ’ਤੇ ਸਿਹਤ ਵਿਭਾਗ ਵੱਲੋਂ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ। ਚਮੜੀ ਦੇ ਰੋਗਾਂ ਸਬੰਧੀ ਟਿਊਬਾਂ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ ਕਰ ਕੇ ਮੁਫਤ ਆਈ ਡਰੋਪ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਡਾ. ਧਵਨ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੌਗਿੰਗ, ਸਪ੍ਰੇਅ ਅਤੇ ਜਾਗਰੂਕਤਾ ਗਤੀਵਿਧਿਆਂ ਕੀਤੀਆਂ ਗਈਆਂ, ਜਿਸ ’ਚ ਵੱਖ-ਵੱਖ ਬੀਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ, ਏ. ਐੱਮ. ਓ. ਗੁਰਦੇਵ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਐੱਸ. ਆਈ. ਸੁਖਦੇਵ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਬਾਬਾ ਸੁਰਜੀਤ ਸਿੰਘ, ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8