ਹਾਂਗਕਾਂਗ ਤੋਂ ਪੰਜਾਬ ਆਈ ਕੁੜੀ ਨੂੰ ਮੁੰਡਾ ਮਿਲਣ ਦੀ ਕਰਦਾ ਸੀ ਜ਼ਿੱਦ, ਜਦੋਂ ਮਿਲਣ ਗਈ ਤਾਂ...
Tuesday, Sep 16, 2025 - 11:39 AM (IST)

ਅੰਮ੍ਰਿਤਸਰ(ਸੰਜੀਵ)-ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਸੁਖਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਕੁੜੀ ਨੇ ਦੱਸਿਆ ਕਿ ਜਨਵਰੀ 2025 ਵਿਚ ਉਹ ਹਾਂਗਕਾਂਗ ਗਈ ਸੀ, ਜਿੱਥੇ ਮੁਲਜ਼ਮ ਉਸ ਨਾਲ ਫੋਨ ’ਤੇ ਗੱਲ ਕਰਦਾ ਸੀ ਅਤੇ ਭਾਰਤ ਆਉਣ ’ਤੇ ਉਸ ਨਾਲ ਵਿਆਹ ਕਰਵਾਉਣ ਲਈ ਕਹਿੰਦਾ ਸੀ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਜਦੋਂ ਉਹ ਅਗਸਤ 2025 ’ਚ ਭਾਰਤ ਆਈ ਤਾਂ ਸੁਖਦੀਪ ਸਿੰਘ ਨੇ ਫੋਨ ’ਤੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਉਸ ਦੇ ਪਿੰਡ ਦੇ ਬਾਹਰ ਆਇਆ ਅਤੇ ਉਸ ਨੂੰ ਧਮਕੀਆਂ ਦੇ ਕੇ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ ਖ਼ਬਰ, ਜਾਣੋ ਵਿਭਾਗ ਦੀ Latest Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8