ਸੜਕ ਹਾਦਸੇ ’ਚ ਅੰਬਾਲਾ ਦੇ ਨੌਜਵਾਨ ਦੀ ਮੌਤ

01/12/2020 7:29:20 PM

ਡੇਰਾਬੱਸੀ, (ਅਨਿਲ)- ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਪਿੰਡ ਜਨੇਤਪੁਰ ਦੇ ਨੇੜੇ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ ਕਾਰ ਚਾਲਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਕਾਰ ਡਿਵਾਈਡਰ ’ਤੇ ਜਾ ਚੜ੍ਹ੍ਹੀ ਅਤੇ ਪਲਟਦੀ ਹੋਈ ਹਾਈਵੇ ਪਾਰ ਚਲੀ ਗਈ। ਹਾਲਾਂਕਿ ਉਸ ਦੀ ਲਪੇਟ ਵਿਚ ਕੋਈ ਹੋਰ ਵਾਹਨ ਨਹੀਂ ਆਇਆ। ਮ੍ਰਿਤਕ ਦੀ ਪਛਾਣ 28 ਸਾਲਾ ਰਾਹੁਲ ਪੁੱਤਰ ਮਨੀ ਰਾਜਨ ਵਾਸੀ ਅੰਬਾਲਾ ਸ਼ਹਿਰ ਦੇ ਤੌਰ ’ਤੇ ਹੋਈ ਹੈ।

ਜਾਣਕਾਰੀ ਮੁਤਾਬਕ ਹਾਦਸਾ ਸ਼ੁੱਕਰਵਾਰ ਦੇਰ ਰਾਤ ਕਰੀਬ 1 ਵਜੇ ਹੋਇਆ। ਰਾਹੁਲ ਆਪਣੇ ਦੋਸਤ ਨੂੰ ਜ਼ੀਰਕਪੁਰ ਤੋਂ ਮਿਲ ਕੇ ਇਕੱਲਾ ਹੀ ਕਾਰ ’ਚ ਅੰਬਾਲਾ ਵਾਪਸ ਜਾ ਰਿਹਾ ਸੀ। ਪਿੰਡ ਜਨੇਤਪੁਰ ਨੇੜੇ ਉਸ ਦੀ ਕਾਰ ਦਾ ਟਾਇਰ ਸੱਜੇ ਪਾਸੇ ਡਿਵਾਈਡਰ ’ਤੇ ਜਾ ਚੜ੍ਹਿਆ, ਜਿਸ ਕਾਰਨ ਰਾਹੁਲ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪਲਟ ਕੇ ਹਾਈਵੇ ਪਾਰ ਜਾ ਪਹੁੰਚੀ। ਇਸ ਦੌਰਾਨ ਰਾਹੁਲ ਕਾਰ ’ਚੋਂ ਨਿਕਲ ਕੇ ਸੜਕ ’ਤੇ ਜਾ ਡਿੱਗਿਆ। ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਹਾਲਾਂਕਿ ਉਸਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਈ ਗਈ ਪਰ ਪਰਿਵਾਰਕ ਮੈਂਬਰ ਇਕ ਹਲਫਨਾਮਾ ਦੇ ਕੇ ਬਿਨਾਂ ਪੋਸਟਮਾਰਟਮ ਤੇ ਪੁਲਸ ਕਾਰਵਾਈ ਦੇ ਲਾਸ਼ ਅੰਬਾਲਾ ਲੈ ਗਏ।


Bharat Thapa

Content Editor

Related News