ਅਮਨ ਅਰੋੜਾ ਦੇ ਬਿਆਨ 'ਤੇ ਚੰਦੂਮਾਜਰਾ ਦੀ ਚੁਟਕੀ (ਵੀਡੀਓ)

12/1/2019 2:57:32 PM

ਫਤਿਹਗੜ੍ਹ ਸਾਹਿਬ (ਵਿਪਨ)—ਜ਼ਿਲਾ ਫਤਿਹਗੜ੍ਹ ਸਹਿਬ ਦੇ ਪਿੰਡ ਭਗੜਾਂਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਗਏ ।ਇਸ ਸਮਾਗਮ 'ਚ ਅੱਜ ਵਿਸ਼ੇਸ਼ ਤੌਰ 'ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਚੰਦੂਮਾਜਰਾ ਨੇ ਵਿਧਾਇਕ ਅਮਨ ਅਰੋੜਾ ਦੇ ਨਵੇਂ ਸਿਰੇ ਤੋਂ ਸਰਕਾਰ ਬਨਾਉਣ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਲ ਹੈ ਇਹ ਹੈ ਕਿ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਹੈ ਅਤੇ ਗੱਲਾਂ ਵੱਡੀਆਂ-ਵੱਡੀਆਂ ਵਾਲਾ ਕੰਮ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦਾ ਪੰਜਾਬ 'ਚ ਮਾੜਾ ਹਾਲ ਹੈ, ਅਰਾਜਕਤਾ ਫੈਲੀ ਹੋਈ ਹੈ। ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ।ਲੁੱਟ ਖੋਹ ਦਾ ਦੌਰ ਚੱਲ ਰਿਹਾ ਜਦੋਂ ਮੁੱਖ ਮੰਤਰੀ ਦੇ ਦਰ ਅੱਗੇ ਹੀ ਉਸ ਦੇ ਬਾਗੀ ਹੋ ਕੇ ਉਸ ਦੇ ਹੀ ਐੱਮ.ਐੱਲ. ਏ. ਖੜ੍ਹੇ ਹੋਣ ਤਾਂ ਫਿਰ ਸਰਕਾਰ ਦੇ ਚੰਗੇ ਦਿਨ ਨਹੀਂ ਗਿਣੇ ਜਾ ਸਕਦੇ ਅਤੇ ਕਿਸੇ ਸਮੇਂ ਵੀ ਕਾਂਗਰਸ 'ਚ ਸਿਆਸੀ ਧਮਾਕਾ ਹੋ ਸਕਦਾ।ਜਾਖੜ ਤੇ ਹਮਲਾ ਬੋਲਦੇ ਚੰਦੂਮਾਜਰਾ ਨੇ ਕਿਹਾ ਕਿ ਜਾਖੜ ਦੀ ਗਲਤ ਬਿਆਨਬਾਜ਼ੀ ਨਾਲ ਪੰਜਾਬ ਤੇ ਐੱਫ.ਸੀ.ਆਈ. ਦਾ ਕਰਜਾ ਚੜ੍ਹਿਆ ਹੈ। ਜੋ ਹੁਣ ਅਕਾਲੀ ਦਲ ਤੇ ਇਲਜ਼ਾਮ ਲਗਾ ਰਿਹਾ ਹੈ।


Shyna

Edited By Shyna