ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਭੇਜੀ ਮੁਫਤ ਕਣਕ ’ਚ ਵੀ ਘਪਲੇਬਾਜ਼ੀ ਆਈ ਸਾਹਮਣੇ

05/11/2021 2:57:10 PM

ਤਪਾ ਮੰਡੀ (ਸ਼ਾਮ, ਗਰਗ)-ਭਾਰਤ ’ਚ ਗੈਰ-ਭਾਜਪਾ ਸਰਕਾਰਾਂ ਵੱਲੋਂ ਹਮੇਸ਼ਾ ਕੇਂਦਰ ਸਰਕਾਰ ’ਤੇ ਦੋਸ਼ ਲਾਏ ਜਾਂਦੇ ਹਨ ਕਿ ਉਹ ਸਾਡੀ ਮਦਦ ਨਹੀਂ ਕਰਦੀ, ਪੰਜਾਬ ਅੰਦਰਲੀ ਕਾਂਗਰਸ ਸਰਕਾਰ ਵੱਲੋਂ ਵੀ ਹਮੇਸ਼ਾ ਕੇਂਦਰ ਸਰਕਾਰ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਏ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ’ਤੇ ਲਾਏ ਜਾਂਦੇ ਦੋਸ਼ਾਂ ਦੀ ਸੱਚਾਈ ਜਾਣਨ ਲਈ ਕੇਂਦਰੀ ਫੂਡ ਸਪਲਾਈ ਮੰਤਰਾਲਾ ਅਤੇ ਕੇਂਦਰੀ ਸੇਹਤ ਮੰਤਰਾਲਾ ਭਾਰਤ ਸਰਕਾਰ ਤੋਂ ਆਰ. ਟੀ. ਆਈ. ਐਕਟ 2005 ਤਹਿਤ ਪੱਤਰ ਭੇਜ ਕੇ ਜਾਣਕਾਰੀ ਦੀ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਨੇ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਕੋਰੋਨਾ ਨਾਲ ਸਬੰਧਤ ਮਸਲੇ ’ਤੇ ਸਰਕਾਰ ਦੀ ਜੋ ਮਦਦ ਕੀਤੀ, ਉਸ ਦੀ ਜਾਣਕਾਰੀ ਦੀ ਮੰਗ ਕੀਤੀ ਗਈ ।

ਭਾਰਤ ਸਰਕਾਰ ਤੇ ਖਪਤਕਾਰ ਮਾਮਲਿਆਂ ਅਤੇ ਫੂਡ ਸਪਲਾਈ ਵਿਭਾਗ ਦੇ ਉੱਚ ਸਕੱਤਰ ਨੇ ਆਪਣੇ ਇੱਕ ਪੱਤਰ ਰਾਹੀਂ ਜੋ ਜਾਣਕਾਰੀ ਭੇਜੀ ਹੈ, ਉਸ ਅਨੁਸਾਰ ਕੋਵਿਡ 19 ਨੂੰ ਦੇਖਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਦੀ ਗਰੀਬ ਕਲਿਆਣ ਪੈਕੇਜ ਯੋਜਨਾ ਤਹਿਤ ਪੰਜਾਬ ਨੂੰ ਅਪ੍ਰੈਲ ਤੋਂ ਨਵੰਬਰ ਤੱਕ 8 ਮਹੀਨੇ ਲਈ ਪ੍ਰਤੀ ਵਿਅਕਤੀ ਪੰਜ ਕਿਲੋ ਕਣਕ ਦੇ ਹਿਸਾਬ ਨਾਲ 70725 ਟਨ ਕਣਕ ਪ੍ਰਤੀ ਮਹੀਨਾ, ਮੁਫਤ ਵੰਡਣ ਲਈ ਭੇਜੀ ਗਈ, ਜਿਸ ਦਾ ਖੁਲਾਸਾ ਆਰ. ਟੀ. ਆਈ. ਕਾਰਕੁਨ ਸਤਪਾਲ ਗੋਇਲ ਵੱਲੋਂ ਮੰਗੀ ਜਾਣਕਾਰੀ ਰਾਹੀਂ ਹੋਇਆ। ਇਸ ਤੋਂ ਇਲਾਵਾ ਆਤਮ-ਨਿਰਭਰ ਪੈਕੇਜ ਦੇ ਅਧੀਨ ਪ੍ਰਵਾਸ਼ੀ ਮਜਦੂਰਾਂ ਨੂੰ ਅਤੇ ਫਸੇ ਮਜ਼ਦੂਰਾਂ ਨੂੰ 5 ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਦੋ ਮਹੀਨੇ ਮਈ ਅਤੇ ਜੂਨ 2020 ਦੌਰਾਨ ਮੁਫਤ ਵੰਡ ਲਈ 7072.50 ਟਨ ਪ੍ਰਤੀ ਦਿੱਤੀ ਗਈ ਹੈ।

ਸਿਹਤ ਵਿਭਾਗ ਦੇ ਉੱਚ ਸਕੱਤਰ ਮਨੀਸ਼ ਕੁਮਾਰ ਦੀ ਭੇਜੀ ਜਾਣਕਾਰੀ ਅਨੁਸਾਰ ਐੱਨ. ਐੱਚ. ਐੱਮ. ਵੱਲੋਂ ਕੋਵਿਡ19 ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ 1 ਅਪ੍ਰੈਲ 20 ਤੋਂ 31-03.2021 ਤੱਕ 165.28 ਕਰੋੜ ਰੁਪਏ ਦੀ ਰਕਮ ਦਿੱਤੀ ਗਈ, 2019-20 ਦੌਰਾਨ ਵੀ 40.82 ਕਰੋੜ ਰੁਪਏ ਰਕਮ ਦਿੱਤੀ ਗਈ। ਸੱਤਪਾਲ ਗੋਇਲ ਨੇ ਮੰਗੀ ਜਾਣਕਾਰੀ ਅਨੁਸਾਰ ਦੱਸਿਆ ਕਿ ਪੰਜਾਬ ਸਰਕਾਰ ਨੂੰ ਵੱਡੀ ਮਾਤਰਾ ’ਚ ਕਣਕ ਦਿੱਤੀ ਗਈ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਵੀ ਦੋ ਮਹੀਨੇ ਲਈ 14143 ਟਨ ਕਣਕ ਦਿੱਤੀ ਹੈ, ਐੱਨ. ਐੱਚ. ਐੱਮ. ਵਿਭਾਗ ਨੇ ਵੀ ਸਿਹਤ ਸਹੂਲਤਾਂ ਲਈ ਕੋਵਿਡ19 ਨੂੰ ਦੇਖਦੇ ਹੋਏ 200 ਕਰੋੜ ਰੁਪਏ ਤੋਂ ਵੱਧ ਮਦਦ ਦਿੱਤੀ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ’ਤੇ ਮਦਦ ਨਾ ਕਰਨ ਦੇ ਇਲਜ਼ਾਮ ਸਮਝ ਤੋਂ ਬਾਹਰ ਦੀ ਗੱਲ ਹੈ।
 


Manoj

Content Editor

Related News