ਅਕਾਲੀ ਦਲ ਹਮੇਸ਼ਾ ਵਾਂਗ ਪੰਜਾਬ ਤੇ ਕੌਮ ਦੇ ਹਿੱਤਾਂ ਦੀ ਡੱਟ ਕੇ ਰਾਖੀ ਕਰੇਗਾ: ਗਰਗ

Saturday, Jun 06, 2020 - 04:30 PM (IST)

ਅਕਾਲੀ ਦਲ ਹਮੇਸ਼ਾ ਵਾਂਗ ਪੰਜਾਬ ਤੇ ਕੌਮ ਦੇ ਹਿੱਤਾਂ ਦੀ ਡੱਟ ਕੇ ਰਾਖੀ ਕਰੇਗਾ: ਗਰਗ

ਭਵਾਨੀਗੜ੍ਹ (ਵਿਕਾਸ): ਸ਼੍ਰੋਮਣੀ ਅਕਾਲੀ ਦਲ (ਬ) ਦੇ ਜਰਨਲ ਸਕੱਤਰ ਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ, ਵਪਾਰ ਅਤੇ ਸਨਅਤ ਪਸਾਰ ਸਬੰਧੀ ਜਾਰੀ ਆਰਡੀਨੈਂਸ ਜਿਸ 'ਚ ਕਿਸਾਨਾਂ ਨੂੰ ਆਪਣੀ ਜਿਨਸ ਦੇਸ਼ ਦੇ ਕਿਸੇ ਵੀ ਸੂਬੇ 'ਚ ਬਿਨਾਂ ਕਿਸੇ ਬੰਦਿਸ਼ ਜਾਂ ਰੋਕ ਟੋਕ ਦੇ ਵੇਚ ਸਕਦਾ ਹੈ ਤਾਂ ਕਿਸਾਨਾਂ ਨੂੰ ਉਸਦੀ ਫ਼ਸਲ ਦਾ ਵੱਧ ਤੋਂ ਵੱਧ ਮੁੱਲ ਮਿਲ ਸਕੇ ਭਾਵੇਂ ਇਸ 'ਚ ਫਸਲਾਂ ਦੀ ਨਿਸ਼ਚਿਤ ਕੀਤੀ ਜਾਣ ਵਾਲੀ ਐਮ.ਐੱਸ.ਪੀ. ਦੀ ਪ੍ਰਕਿਰਿਆ 'ਚ ਕੋਈ ਤਬਦੀਲੀ ਨਹੀਂ ਆਏਗੀ ਬਲਕਿ ਇਸ ਨਾਲ ਕਿਸਾਨਾਂ ਦਾ ਮੁਨਾਫਾ ਵੱਧੇਗਾ। ਗਰਗ ਨੇ ਕਿਹਾ ਕਿ ਪਰ ਕੁੱਝ ਰਾਜਸੀ ਪਾਰਟੀਆਂ ਤੇ ਕਿਸਾਨ ਜੱਥੇਬੰਦੀਆਂ ਨੇ ਇਸ ਐਕਟ ਨਾਲ ਕਿਸਾਨਾਂ ਨੂੰ ਫ਼ਸਲ ਤੇ ਮਿਲਣ ਵਾਲੀ ਐਮ.ਐੱਸ.ਪੀ. ਦੇ ਖ਼ਤਮ ਹੋਣ ਦਾ ਖ਼ਦਸ਼ਾ ਪ੍ਰਗਟ ਕਰ ਰਹੀਆਂ ਹਨ ਜਦੋਂ ਕਿ ਅਕਾਲੀ ਦਲ ਜੋ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਰਿਹਾ ਹੈ ਨੇ ਕੇਂਦਰ ਦੇ ਕਿਸੇ ਵੀ ਅਜਿਹੇ ਫ਼ੈਸਲੇ ਨੂੰ ਜੋ ਕਿਸਾਨ ਮਾਰੂ ਹੋਵੇ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ 'ਚ ਇਹ ਪੁਖ਼ਤਾ ਕੀਤਾ ਗਿਆ ਹੈ ਕਿਸਾਨਾਂ ਦੀ ਫ਼ਸਲ ਲਈ ਪਹਿਲਾਂ ਦੀ ਤਰਾਂ ਘਟੋ-ਘੱਟ ਤੈਅ ਕੀਮਤ ਤੇ ਪੁਰਾਣਾ ਸਿਸਟਮ ਨਿਰੰਤਰ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿੱਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ 'ਤੇ ਪਰਦਾ ਪਾਉਣ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਕੋਝਾ ਜ਼ਤਨ ਕਦੇ ਸਫ਼ਲ ਨਹੀਂ ਹੋ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗਾ।


author

Shyna

Content Editor

Related News